ਪਠਾਨਕੋਟ ਵਿਚ ਸੁਜਾਨਪੁਰ ਪੁਲਿਸ ਨੇ ਜੰਮੂ-ਕਸ਼ਮੀਰ ਵਿਚ ਗੈਰ-ਕਾਨੂੰਨੀ ਮਾਈਨਿੰਗ ਕਰਕੇ ਰੇਤੀ ਬਜਰੀ ਲਿਆ ਰਹੇ 4 ਟਿੱਪਰਾਂ ਨੂੰ ਜ਼ਬਤ ਕਰ ਲਿਆ। ਟਿੱਪਰ ਡਰਾਈਵਰ ਰੇਤੀ ਬਜਰੀ ਨਾਲ ਸਬੰਧਤ ਕੋਈ ਵੀ ਡਾਕੂਮੈਂਟ ਨਹੀਂ ਦਿਖਾ ਸਕੇ। ਪੁਲਿਸ ਨੇ ਡਰਾਈਵਰਾਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਰਸਤਿਆਂ ਦਾ ਇਸਤੇਮਾਲ ਕਰਕੇ ਜੰਮੂ-ਕਸ਼ਮੀਰ ਤੋਂ ਕਈ ਗੱਡੀਆਂ ਪੰਜਾਬ ਦੀ ਸਰਹੱਦ ਵਿਚ ਦਾਖਲ ਹੋ ਰਹੀਆਂ ਹਨ ਜਿਸ ਕਾਰਨ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਟੀਮਾਂ ਗਠਿਤ ਕਰਕੇ ਨਾਕਾਬੰਦੀ ਕੀਤੀ ਗਈ। 4 ਟਿੱਪਰ ਜੰਮੂ-ਕਸ਼ਮੀਰ ਦੇ ਰਸਤੇ ਪੰਜਾਬ ਦੀ ਸਰਹੱਦ ਵਿਚ ਦਾਖਲ ਹੋਏ।
ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਨੌਜਵਾਨ ਨੇ ਇਲੈਕਟ੍ਰਿਕ ਸਾਈਕਲ ‘ਤੇ 50 ਦਿਨਾਂ ‘ਚ ਕੀਤੀ ਭਾਰਤ ਯਾਤਰਾ, ਵਾਤਾਵਰਣ ਬਚਾਉਣ ਦਾ ਦਿੱਤਾ ਸੰਦੇਸ਼
ਪੁਲਿਸ ਨੇ ਰੋਕ ਕੇ ਜਦੋਂ ਸੁੰਦਰਚੱਕ ਅੱਡੇ ਕੋਲ ਚੈੱਕ ਕੀਤਾ ਤਾਂ ਉਨ੍ਹਾਂ ਵਿਚ ਰੇਤ ਬਜਰੀ ਭਰੀ ਹੋਈ ਸੀ। ਉਥੇ ਡਰਾਈਵਰ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕੇ। ਪੁਲਿਸ ਨੇ ਉਨ੍ਹਾਂ ਨੂੰ ਜ਼ਬਤ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: