ਸਿਹਤਮੰਦ ਅਤੇ ਸੁੰਦਰ ਚਮੜੀ ਹਾਸਲ ਕਰਨੀ ਤਾਂ ਇਸ ਲਈ ਸਿਰਫ ਚਿਹਰੇ ਨੂੰ ਚਮਕਾਉਣ ਨਾਲ ਕੰਮ ਨਹੀਂ ਚਲੱਦਾ, ਇਸ ਦੇ ਲਈ ਪੂਰੀ ਚਮੜੀ ਨੂੰ ਲੋੜੀਂਦਾ ਪੋਸ਼ਣ ਪ੍ਰਦਾਨ ਕਰਨਾ ਜ਼ਰੂਰੀ ਹੈ। ਕੁਝ ਲੋਕ ਸਿਰਫ ਆਪਣੇ ਚਿਹਰੇ ਨੂੰ ਸੁੰਦਰ ਬਣਾਉਣ ਲਈ ਵੱਖ-ਵੱਖ ਨੁਸਖਿਆਂ ਦੀ ਕੋਸ਼ਿਸ਼ ਕਰਦੇ ਹਨ, ਪਰ ਜਦੋਂ ਗੱਲ ਪੂਰੇ ਸਰੀਰ ਨੂੰ ਪੋਸ਼ਣ ਪ੍ਰਦਾਨ ਕਰਨ ਦੀ ਆਉਂਦੀ ਹੈ, ਤਾਂ ਨਹਾਉਣ ਵਾਲੇ ਪਾਣੀ ਵਿਚ ਫਿਟਕਰੀ ਮਿਲਾ ਕੇ ਵਰਤਣਾ ਲਾਭਦਾਇਕ ਸਾਬਤ ਹੁੰਦਾ ਹੈ। ਫਿਟਕਰੀ ‘ਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ ਜੋ ਸਰੀਰ ਨੂੰ ਸਿਹਤਮੰਦ ਅਤੇ ਚਮੜੀ ਨੂੰ ਹੈਲਦੀ ਬਣਾਉਣ ‘ਚ ਵੀ ਮਦਦ ਕਰਦੇ ਹਨ।
ਫਿਟਕਰੀ ਅਲੂਮੀਨੀਅਮ, ਪੋਟਾਸ਼ੀਅਮ ਅਤੇ ਸਲਫੇਟ ਦਾ ਬਣਿਆ ਮਿਸ਼ਰਣ ਹੈ। ਫਿਟਕਰੀ ਨੂੰ ਕ੍ਰਿਸਟਲ ਦੇ ਰੂਪ ਵਿੱਚ ਤਿਆਰ ਕੀਤਾ ਜਾਂਦਾ ਹੈ। ਕੁਝ ਲੋਕ ਸਰਦੀਆਂ ਵਿੱਚ ਫਿਟਕਰੀ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ। ਫਿਟਕਰੀ ਦੀ ਵਰਤੋਂ ਪਾਣੀ ਨੂੰ ਸਾਫ ਕਰਨ, ਕਈ ਸੁੰਦਰਤਾ ਉਤਪਾਦਾਂ ਅਤੇ ਦਵਾਈਆਂ ਵਿਚ ਕੀਤੀ ਜਾਂਦੀ ਹੈ। ਫਿਟਕਰੀ ਵਿੱਚ ਐਂਟੀਸੈਪਟਿਕ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਲੋਕ ਅਕਸਰ ਸ਼ੇਵ ਕਰਨ ਤੋਂ ਬਾਅਦ ਆਪਣੇ ਚਿਹਰੇ ‘ਤੇ ਫਿਟਕਰੀ ਦੀ ਵਰਤੋਂ ਕਰਦੇ ਹਨ।
ਪਾਣੀ ‘ਚ ਫਿਟਕਰੀ ਮਿਲਾ ਕੇ ਨਹਾਉਣ ਦੇ ਇਹ ਫਾਇਦੇ ਹੁੰਦੇ ਹਨ
ਥਕਾਵਟ ਅਤੇ ਦਰਦ ਤੋਂ ਛੁਟਕਾਰਾ – ਪਾਣੀ ਵਿੱਚ ਹਲਦੀ ਮਿਲਾ ਕੇ ਨਹਾਉਣ ਨਾਲ ਦਿਨ ਭਰ ਦੀ ਥਕਾਵਟ ਦੂਰ ਹੁੰਦੀ ਹੈ। ਇਸ ਨਾਲ ਮਾਸਪੇਸ਼ੀਆਂ ਨੂੰ ਰਾਹਤ ਮਿਲਦੀ ਹੈ। ਜੇ ਤੁਸੀਂ ਕਿਸੇ ਵੀ ਸਰੀਰਕ ਗਤੀਵਿਧੀ ਤੋਂ ਬਾਅਦ ਥੱਕ ਜਾਂਦੇ ਹੋ, ਤਾਂ ਫਿਟਕਰੀ ਮਿਲਾ ਕੇ ਪਾਣੀ ਨਾਲ ਨਹਾਓ। ਜੇਕਰ ਬੱਚਿਆਂ ਦੇ ਪੈਰਾਂ ‘ਚ ਦਰਦ ਹੋਵੇ ਤਾਂ ਉਨ੍ਹਾਂ ਦੇ ਆਪਣੇ ਪੈਰਾਂ ਨੂੰ ਕੋਸੇ ਪਾਣੀ ‘ਚ ਫਿਟਕਰੀ ਵਾਲੇ ਪਾਣੀ ‘ਚ ਡੁਬੋ ਕੇ ਰੱਖਣਾ ਚਾਹੀਦਾ ਹੈ। ਗਰਮ ਪਾਣੀ ‘ਚ ਫਿਟਕਰੀ ਪਾ ਕੇ ਪੈਰਾਂ ਨੂੰ ਉੱਥੇ ਰੱਖਣ ਨਾਲ ਕਾਫੀ ਆਰਾਮ ਮਿਲਦਾ ਹੈ।
ਬਦਬੂ ਦੂਰ ਹੋਵੇਗੀ — ਗਰਮੀਆਂ ‘ਚ ਪਸੀਨੇ ਦੀ ਬਦਬੂ ਤੁਹਾਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ। ਜੇ ਤੁਸੀਂ ਵਾਰ-ਵਾਰ ਪਰਫਿਊਮ ਨਹੀਂ ਲਗਾਉਣਾ ਚਾਹੁੰਦੇ ਹੋ ਤਾਂ ਫਿਟਕਰੀ ਦੇ ਪਾਣੀ ਨਾਲ ਨਹਾਉਣਾ ਸ਼ੁਰੂ ਕਰ ਦਿਓ। ਫਿਟਕਰੀ ਵਿੱਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਸਰੀਰ ਦੀ ਬਦਬੂ ਨੂੰ ਦੂਰ ਕਰਦਾ ਹੈ ਅਤੇ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਮਾਰਦਾ ਹੈ। ਫਿਟਕਰੀ ਦੇ ਪਾਣੀ ਨਾਲ ਨਹਾਉਣ ਨਾਲ ਤੁਸੀਂ ਲੰਬੇ ਸਮੇਂ ਤੱਕ ਤਾਜ਼ਗੀ ਮਹਿਸੂਸ ਕਰਦੇ ਹੋ।
ਚਮੜੀ ‘ਚ ਆਏਗੀ ਕਸਾਵਟ- ਵਧਦੀ ਉਮਰ ਦੇ ਨਾਲ ਚਮੜੀ ਲਟਕਣ ਲੱਗਦੀ ਹੈ। ਅਜਿਹੀ ਸਥਿਤੀ ‘ਚ ਫਿਟਕਰੀ ਦੀ ਵਰਤੋਂ ਫਾਇਦੇਮੰਦ ਸਾਬਤ ਹੁੰਦੀ ਹੈ। ਫਿਟਕਰੀ ਦੇ ਪਾਣੀ ਨਾਲ ਨਹਾਉਣ ਨਾਲ ਚਮੜੀ ਟਾਈਟ ਅਤੇ ਸਕਿੱਨ ਟੋਨ ਹੋ ਜਾਂਦੀ ਹੈ। ਇਹ ਪੋਰਸ ਅਤੇ ਫਾਈਨ ਲਾਈਨਸ ਨੂੰ ਘਟਾਉਂਦਾ ਹੈ ਅਤੇ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ। ਜਿਵੇਂ-ਜਿਵੇਂ ਉਮਰ ਵਧਦੀ ਹੈ, ਫਿਟਕਰੀ ਦੇ ਪਾਣੀ ਨਾਲ ਨਹਾਉਣਾ ਫਾਇਦੇਮੰਦ ਸਾਬਤ ਹੁੰਦਾ ਹੈ।
ਸੋਜ ਘਟ ਹੋਵੇਗੀ- ਫਿਟਕਰੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ ਜੋ ਸੋਜ ਨੂੰ ਘੱਟ ਕਰਦਾ ਹੈ। ਫਿਣਸੀ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਘਟਾਉਂਦਾ ਹੈ। ਇਸ ਕਾਰਨ ਮੁਹਾਸੇ ਵੀ ਸੁੱਕ ਜਾਂਦੇ ਹਨ ਅਤੇ ਜਲਦੀ ਵਾਪਸ ਨਹੀਂ ਆਉਂਦੇ। ਫਿਟਕਰੀ ਲਗਾਉਣ ਨਾਲ ਚਮੜੀ ਦੀ ਜਲਨ ਵੀ ਘੱਟ ਹੁੰਦੀ ਹੈ। ਐਗਜ਼ਿਮਾ ਜਾਂ ਸੋਰਾਇਸਿਸ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ।
ਇਹ ਵੀ ਪੜ੍ਹੋ :
ਸੱਟਾਂ ਅਤੇ ਜ਼ਖ਼ਮਾਂ ਨੂੰ ਠੀਕ ਕਰਦਾ ਹੈ – ਫਿਟਕਰੀ ਨੂੰ ਉਸ ਦੇ ਐਂਟੀਸੈਪਟਿਕ ਗੁਣਾਂ ਲਈ ਵੀ ਜਾਣਿਆ ਜਾਂਦਾ ਹੈ। ਜੇਕਰ ਕੋਈ ਛੋਟਾ ਜਿਹਾ ਕੱਟ, ਝਰੀਟਾਂ ਜਾਂ ਜ਼ਖ਼ਮ ਸਾਫ਼ ਕਰਨ ਦੀ ਲੋੜ ਹੈ, ਤਾਂ ਫਿਟਕਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਇਨਫੈਕਸ਼ਨ ਘੱਟ ਹੋ ਜਾਂਦੀ ਹੈ ਅਤੇ ਸੱਟ ਜਲਦੀ ਠੀਕ ਹੋ ਜਾਂਦੀ ਹੈ। ਫਿਟਕਰੀ ਖੂਨ ਵਗਣ ਤੋਂ ਵੀ ਰੋਕਦੀ ਹੈ। ਸ਼ੇਵਿੰਗ ਦੇ ਦੌਰਾਨ ਕੱਟਾਂ ‘ਤੇ ਫਿਟਕਰੀ ਨੂੰ ਲਗਾਇਆ ਜਾਂਦਾ ਹੈ।
ਫਿਟਕਰੀ ਦੇ ਪਾਣੀ ਨਾਲ ਕਿਵੇਂ ਨਹਾਈਏ
ਸਭ ਤੋਂ ਪਹਿਲਾਂ ਆਪਣੀ ਬਾਲਟੀ ਜਾਂ ਬਾਥਟਬ ਨੂੰ ਕੋਸੇ ਪਾਣੀ ਨਾਲ ਭਰੋ। ਹੁਣ ਇਸ ‘ਚ 1-2 ਚੱਮਚ ਫਿਟਕਰੀ ਪਾਊਡਰ ਜਾਂ ਫਿਟਕਰੀ ਦਾ ਟੁਕੜਾ ਮਿਲਾ ਲਓ। ਇਸ ਨੂੰ ਅੱਧੇ ਘੰਟੇ ਲਈ ਛੱਡ ਦਿਓ ਅਤੇ ਜਦੋਂ ਫਿਟਕਰੀ ਘੁਲ ਜਾਵੇ ਤਾਂ ਇਸ ਨਾਲ ਇਸ਼ਨਾਨ ਕਰ ਲਓ।
ਵੀਡੀਓ ਲਈ ਕਲਿੱਕ ਕਰੋ -: