ਮੋਗਾ ਵਿੱਚ ਚੋਰਾਂ ਦਾ ਇੱਕ ਗਰੋਹ ਪਿਛਲੇ ਕੁਝ ਮਹੀਨਿਆਂ ਤੋਂ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਇਹ ਚੋਰ ਰਾਤ ਦੇ ਹਨੇਰੇ ਵਿੱਚ ਲਾਂਸਰ ਕਾਰ ਵਿੱਚ ਸਵਾਰ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਚੋਰਾਂ ਦਾ ਇਹ ਗਿਰੋਹ ਤਰਨਤਾਰਨ ਤੋਂ 5-6 ਦੀ ਗਿਣਤੀ ਵਿੱਚ ਕਾਰਾਂ ਵਿੱਚ ਮੋਗਾ ਆਉਂਦਾ ਸੀ ਅਤੇ ਦਿਨ ਭਰ ਦੁਕਾਨਾਂ ਦੀ ਰੇਕੀ ਕਰਦਾ ਸੀ। ਇਸ ਸਮੇਂ ਦੌਰਾਨ ਉਹ ਇਹ ਪਤਾ ਲਗਾ ਲੈਂਦੇ ਸਨ ਕਿ ਰਾਤ ਨੂੰ ਕਿਹੜੀ ਦੁਕਾਨ ਵਿੱਚ ਦਾਖਲ ਹੋਣਾ ਆਸਾਨ ਹੋਵੇਗਾ।
31 ਮਾਰਚ ਨੂੰ ਮੋਗਾ ਧਰਮਕੋਟ ਪੁਲਿਸ ਨੇ ਇੱਕ ਸੂਹ ਦੇ ਅਧਾਰ ‘ਤੇ ਇੱਕ PB-02BQ-2610 ਲਾਂਸਰ ਕਾਰ ਵਿੱਚ ਜਾ ਰਹੇ ਬੱਬੀ ਸਿੰਘ, ਵਿਸ਼ਾਲ ਅਤੇ ਪਤੀ-ਪਤਨੀ ਨੂੰ ਮੋਗਾ ਦੇ ਪਿੰਡ ਕਿਸ਼ਨਪੁਰਾ ਕਲਾਂ ਤੋਂ ਕਾਬੂ ਕੀਤਾ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਧਰਮਕੋਟ ਵਿੱਚ ਆਈਪੀਸੀ 420,379,465,467,468,471 ਆਈਪੀਸੀ 25 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਸੋਮਵਾਰ ਨੂੰ ਮੋਗਾ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਤਿੰਨਾਂ ਨੂੰ 2 ਦਿਨ ਦੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਚੋਰਾਂ ਨੇ ਚੋਰੀ ਦੀ ਗੱਲ ਕਬੂਲੀ ਅਤੇ ਕੁਝ ਸਾਮਾਨ ਵੀ ਬਰਾਮਦ ਕੀਤਾ।
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨਵਦੀਪ ਭੱਟੀ ਨੇ ਦੱਸਿਆ ਕਿ ਮੋਗਾ ਜ਼ਿਲੇ ‘ਚ ਪਿਛਲੇ ਕੁਝ ਮਹੀਨਿਆਂ ਤੋਂ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਗੁਪਤ ਸੂਚਨਾ ਦੇ ਆਧਾਰ ‘ਤੇ ਲਾਂਸਰ ਗੱਡੀ ਦਾ ਪਿੱਛਾ ਕਰਦੇ ਹੋਏ 3 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਇਹ ਦੋਸ਼ੀ ਦਿਨ ਵੇਲੇ ਰੇਕੀ ਕਰਦੇ ਸਨ ਅਤੇ ਰਾਤ ਨੂੰ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਕਰਦੇ ਸਨ।
ਇਹ ਵੀ ਪੜ੍ਹੋ : ਮਾਨਸਾ ‘ਚ ਦਿਨ-ਦਿਹਾੜੇ ਚੱਲੀਆਂ ਗੋ.ਲੀਆਂ, ਨਕਾਬਪੋਸ਼ਾਂ ਨੇ ਮੈਡੀਕਲ ਸਟੋਰ ‘ਤੇ ਕੀਤੀ ਅੰਨ੍ਹੇਵਾਹ ਫਾਇ.ਰਿੰਗ
ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਤਿੰਨ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਜਲਦੀ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਕੋਲੋਂ ਹੋਰ ਵੀ ਚੋਰੀ ਦਾ ਸਾਮਾਨ ਬਰਾਮਦ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: