ਬਾੜਮੇਰ ਵਿਚ ਮਾਂ ਨੇ ਆਪਣੇ ਚਾਰ ਬੱਚਿਆਂ ਦੀ ਅਨਾਜ ਦੇ ਡਰੰਮ ਵਿਚ ਬੰਦ ਕਰਕੇ ਹੱਤਿਆ ਕਰ ਦਿੱਤੀ। ਹੱਤਿਆ ਦੇ ਬਾਅਦ ਮਹਿਲਾ ਨੇ ਵੀ ਫਾਂਸੀ ਲਗਾ ਕੇ ਸੁਸਾਈਡ ਕਰ ਲਿਆ। ਉਹ ਗਰਭਵਤੀ ਸੀ। ਪੁਲਿਸ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਦੁਪਹਿਰ ਦੀ ਹੈ। ਬਾਨੀਆਵਾਸ ਪਿੰਡ ਦੀ ਰਹਿਣ ਵਾਲੀ ਉਰਮਿਲਾ (27) ਨੇ ਆਪਣੇ ਚਾਰ ਬੱਚਿਆਂ ਭਾਵਨਾ (8), ਵਿਕਰਮ (5), ਵਿਮਲਾ (3) ਤੇ ਮਨੀਸ਼ਾ (2) ਨੂੰ ਅਨਾਜ ਦੇ ਡਰੰਮ ਵਿਚ ਪਾ ਕੇ ਉਪਰ ਤੋਂ ਢੱਕਣ ਬੰਦ ਕਰ ਦਿੱਤਾ। ਘਟਨਾ ਦੌਰਾਨ ਮਹਿਲਾ ਦਾ ਪਤੀ ਜੇਠਾਰਾਮ ਮਜ਼ੂਦਰੀ ਲਈ ਬਾਲੇਸਰ ਗਿਆ ਹੋਇਆ ਸੀ।
ਮਹਿਲਾ ਦੇ ਰਿਸ਼ਤੇਦਾਰ ਮਾਂਗੀਵਾਲ ਨੇ ਦੱਸਿਆ ਕਿ ਅਸੀਂ ਵੱਖ-ਵੱਖ ਰਹਿੰਦੇ ਹਾਂ। ਘਰ ਦੂਰ-ਦੂਰ ਬਣੇ ਹੋਏ ਹਨ। ਉਰਮਿਲਾ ਦੇ ਪਤੀ ਜੇਠਾਰਾਮ ਮਜ਼ੂਦਰੀ ਕਰਨ ਗਿਆ ਸੀ। ਸ਼ਾਮ ਸਮੇਂ ਅਸੀਂ ਲੋਕ ਖੇਤ ਵਿਚ ਕੰਮ ਕਰ ਰਹੇ ਸੀ। ਜਦੋਂ ਬੱਚੇ ਤੇ ਉਰਮਿਲਾ ਨਹੀਂ ਦਿਖੀ ਤਾਂ ਘਰ ਦੀਆਂ ਔਰਤਾਂ ਨੇ ਆਵਾਜ਼ ਦਿੱਤੀ।
ਕਾਫੀ ਦੇਰ ਆਵਾਜ਼ ਲਗਾਉਣ ਦੇ ਬਾਅਦ ਵੀ ਕੋਈ ਬਾਹਰ ਨਹੀਂ ਆਇਆ ਤਾਂ ਮਹਿਲਾਵਾਂ ਨੇ ਅੰਦਰ ਜਾ ਕੇ ਦੇਖਿਆ। ਉਰਮਿਲਾ ਫੰਦੇ ‘ਤੇ ਲਟਕੀ ਹੋਈ ਸੀ। ਜਦੋਂ ਬੱਚਿਆਂ ਨੂੰ ਲੱਭਿਆ ਤਾਂ ਉਹ ਡਰੰਮ ਦੇ ਅੰਦਰ ਬੰਦ ਸਨ। ਪਤੀ-ਪਤਨੀ ਵਿਚ ਕੀ ਹੋਇਆ, ਇਸ ਬਾਰੇ ਨਹੀਂ ਪਤਾ।
ਥਾਣਾ ਇੰਚਾਰਜ ਕਮਲੇਸ਼ ਨੇ ਦੱਸਿਆ ਕਿ ਪਤੀ-ਪਤਨੀ ਵਿਚ ਪਿਛਲੇ ਕੁਝ ਸਮੇਂ ਤੋਂ ਝਗੜਾ ਚੱਲ ਰਿਹਾ ਸੀ। 2014 ਵਿਚ ਮਹਿਲਾ ਦਾ ਵਿਆਹ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: