ਆਈ.ਪੀ.ਐੱਲ. ਦੀ ਸਭ ਤੋਂ ਸਫਲ ਫ੍ਰੈਂਚਾਇਜ਼ੀ ‘ਚੋਂ ਇਕ ਚੇਨਈ ਸੁਪਰ ਕਿੰਗਜ਼ ਨੇ ਆਈਪੀਐੱਲ ਦੇ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਟੀਮ ‘ਚ ਵੱਡਾ ਬਦਲਾਅ ਕੀਤਾ ਹੈ। ਸਲਾਮੀ ਬੱਲੇਬਾਜ਼ ਰਤੁਰਾਜ ਗਾਇਕਵਾੜ ਐਮਐਸ ਧੋਨੀ ਦੀ ਥਾਂ ਚੇਨਈ ਸੁਪਰ ਕਿੰਗਜ਼ ਦਾ ਨਵਾਂ ਕਪਤਾਨ ਬਣ ਗਿਆ ਹੈ। ਆਈਪੀਐਲ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ, ਐਮਐਸ ਧੋਨੀ ਨੇ ਆਈਪੀਐਲ 2022 ਤੋਂ ਪਹਿਲਾਂ ਸੀਐਸਕੇ ਦੀ ਕਪਤਾਨੀ ਛੱਡ ਦਿੱਤੀ ਸੀ ਪਰ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੇ ਕਾਰਨ ਉਨ੍ਹਾਂ ਨੇ ਟੂਰਨਾਮੈਂਟ ਦੇ ਮੱਧ ਵਿੱਚ ਦੁਬਾਰਾ ਟੀਮ ਦੀ ਕਪਤਾਨੀ ਕੀਤੀ ਸੀ।
ਚੇਨਈ ਸੁਪਰ ਕਿੰਗਜ਼ ਨੇ ਐਮਐਸ ਧੋਨੀ ਦੀ ਅਗਵਾਈ ਵਿੱਚ ਪੰਜ ਖਿਤਾਬ ਜਿੱਤੇ ਹਨ। ਪਿਛਲੇ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਨੇ ਐਮਐਸ ਧੋਨੀ ਦੀ ਕਪਤਾਨੀ ਵਿੱਚ ਗੁਜਰਾਤ ਟਾਇਟਨਸ ਨੂੰ ਹਰਾ ਕੇ ਪੰਜਵੀਂ ਵਾਰ ਖ਼ਿਤਾਬ ਜਿੱਤਿਆ ਸੀ। ਹਾਲਾਂਕਿ ਧੋਨੀ ਨੇ ਆਪਣੇ ਸੰਨਿਆਸ ਦੀਆਂ ਅਟਕਲਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਹ ਅਗਲਾ ਸੀਜ਼ਨ (ਆਈਪੀਐੱਲ 2024) ਵੀ ਖੇਡੇਗਾ। ਪਰ ਉਸ ਨੇ ਸੀਜ਼ਨ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਉਸ ਨੇ CSK ਦੀ ਕਪਤਾਨੀ ਛੱਡ ਦਿੱਤੀ ਹੈ।
ਸੀਐਸਕੇ ਨੇ ਕਪਤਾਨੀ ਦੇ ਸਬੰਧ ਵਿੱਚ ਇੱਕ ਬਿਆਨ ਵਿੱਚ ਕਿਹਾ ਕਿ “ਐਮਐਸ ਧੋਨੀ ਨੇ ਆਈਪੀਐਲ 2024 ਦੀ ਸ਼ੁਰੂਆਤ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਰਿਤੁਰਾਜ ਗਾਇਕਵਾੜ ਨੂੰ ਸੌਂਪ ਦਿੱਤੀ ਹੈ। ਰਿਤੁਰਾਜ 2019 ਤੋਂ ਚੇਨਈ ਸੁਪਰ ਕਿੰਗਜ਼ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਇਸ ਦੌਰਾਨ ਉਸ ਨੇ IPLl ਦੇ 52 ਮੈਚ ਖੇਡੇ ਹਨ।
ਇਹ ਵੀ ਪੜ੍ਹੋ : IPL ਦੀ ਓਪਨਿੰਗ ਸੈਰੇਮਨੀ ‘ਚ ਅਕਸ਼ੇ-ਟਾਈਗਰ ਤੇ ਏ.ਆਰ.ਰਹਿਮਾਨ ਕਰਨਗੇ ਪ੍ਰਫਾਰਮ, 22 ਮਾਰਚ ਨੂੰ ਹੋਵੇਗਾ ਸਮਾਰੋਹ
ਸਲਾਮੀ ਬੱਲੇਬਾਜ਼ ਰਿਤੁਰਾਜ ਗਾਇਕਵਾੜ 2019 ਤੋਂ ਚੇਨਈ ਸੁਪਰ ਕਿੰਗਜ਼ ਟੀਮ ਦਾ ਅਹਿਮ ਮੈਂਬਰ ਰਿਹਾ ਹੈ। ਇਸ ਦੌਰਾਨ ਉਸ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਆਈਪੀਐਲ 2023 ਵਿੱਚ ਗਾਇਕਵਾੜ ਦਾ ਯੋਗਦਾਨ ਮਹੱਤਵਪੂਰਨ ਰਿਹਾ, ਉਨ੍ਹਾਂ ਨੇ 16 ਮੈਚਾਂ ਵਿੱਚ 590 ਦੌੜਾਂ ਬਣਾਈਆਂ। ਐਮਐਸ ਧੋਨੀ ਨੇ 250 ਆਈਪੀਐਲ ਮੈਚ ਖੇਡੇ ਹਨ, ਜਿਸ ਵਿੱਚ 38.79 ਦੀ ਔਸਤ ਨਾਲ 5,082 ਦੌੜਾਂ ਬਣਾਈਆਂ ਹਨ ਅਤੇ 24 ਅਰਧ ਸੈਂਕੜੇ ਬਣਾਏ ਹਨ।
ਵੀਡੀਓ ਲਈ ਕਲਿੱਕ ਕਰੋ -: