ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਬਈ ਵਿਚ ਪ੍ਰਾਪਰਟੀ ਇੰਪਾਇਰ ਬਣਾਉਣ ਵਿਚ ਲੱਗ ਗਏ ਹਨ। ਉਨ੍ਹਾਂ ਨੇ ਇਕ ਵਾਰ ਫਿਰ ਪਾਮ ਜਮੇਰਾਹ ਵਿਚ ਕਿਨਾਰੇ ਵਿਲਾ ਖਰੀਦਿਆ ਹੈ। ਮੁਕੇਸ਼ ਅੰਬਾਨੀ ਨੇ ਬੀਤੇ ਹਫਤੇ 163 ਮਿਲੀਅਨ ਡਾਲਰ ਯਾਨੀ 1350 ਕਰੋੜ ਰੁਪਏ ਵਿਚ ਪਾਮ ਜੁਮੇਰਾਹ ਵਿਚ ਇਸ ਵਿਲਾ ਨੂੰ ਖਰੀਦਿਆ ਹੈ।
ਅੰਬਾਨੀ ਨੇ ਇਸ ਸਾਲ ਮਾਰਚ 2022 ਵਿਚ ਦੁਬਈ ਕੋਲ ਜੁਮੇਰਾਹ ਵਿਚ ਆਪਣੇ ਛੋਟੇ ਬੇਚੇ ਅਨੰਤ ਅੰਬਾਨੀ ਲਈ ਪ੍ਰਾਪਰਟੀ ਖਰੀਦੀ ਸੀ। ਉਦੋਂ ਉਨ੍ਹਾਂ ਨੇ ਇਸ ਪ੍ਰਾਪਰਟੀ ਨੂੰ 80 ਮਿਲੀਅਨ ਡਾਲਰ 660 ਕਰੋੜ ਰੁਪਏ ਵਿਚ ਖਰੀਦਿਆ ਸੀ। ਦੁਬਈ ਦੇ ਪ੍ਰਾਪਰਟੀ ਮਾਰਕੀਟ ਵਿਚ ਇਹ ਸਭ ਤੋਂ ਮਹਿੰਗੀ ਡੀਲ ਵਿਚੋਂ ਇਕ ਸੀ ਤੇ 7 ਮਹੀਨੇ ਤੱਕ ਇਹ ਰਿਕਾਰਡ ਬਣਿਆ ਰਿਹਾ ਪਰ ਇਸ ਵਾਰ ਉਨ੍ਹਾਂ ਨੇ ਉਸ ਤੋਂ ਵੀ ਮਹਿੰਗੀ ਪ੍ਰਾਪਰਟੀ ਖਰੀਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਯੂਕੇ ਦੇ ਕੰਟਰੀ ਕਲੱਬ ਸਟੋਕ ਪਾਰਕ ਨੂੰ 79 ਮਿਲੀਅਨ ਡਾਲਰ ਵਿਚ ਖਰੀਦਿਆ ਸੀ।
ਮੁਕੇਸ਼ ਅੰਬਾਨੀ ਦੇ ਪਾਮ ਜੁਮੇਰਾਹ ਵਿਚ ਪ੍ਰਾਪਰਟੀ ਖਰੀਦਣ ਤੋਂ ਬਾਅਦ ਇਥੇ ਦੁਨੀਆ ਦੇ ਰਈਸਾਂ ਦੇ ਪ੍ਰਾਪਰਟੀ ਖਰੀਦਣ ਦੀ ਦੌੜ ਲੱਗੀ ਹੈ। ਹੁਣੇ ਜਿਹੇ ਕਿਸੇ ਖਰੀਦਦਾਰ ਨੇ 82.2 ਮਿਲੀਅਨ ਡਾਲਰ ਯਾਨੀ ਕਰੀਬ 700 ਕਰੋੜ ਰੁਪਏ ਵਿਚ ਇਥੇ ਪ੍ਰਾਪਰਟੀ ਖਰੀਦੀ ਪਰ ਇਸ ਮਹੀਨੇ ਦੁਬਈ ਦੇ ਪ੍ਰਾਪਰਟੀ ਬਾਜ਼ਾਰ ਵਿਚ ਸਭ ਤੋਂ ਮਹਿੰਗੀ ਡੀਲ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਦੁਬਈ ਦੇ ਰੀਅਲ ਅਸਟੇਟ ਮਾਰਕੀਟ ਵਿਚ ਪ੍ਰਾਪਰਟੀ ਬੂਮ ਦੇਖਣ ਨੂੰ ਮਿਲਿਆ ਹੈ। ਇਥੇ 70 ਫੀਸਦੀ ਟ੍ਰਾਂਜੈਕਸ਼ਨ ਕੈਸ਼ ਵਿਚ ਹੁੰਦਾ ਹੈ। ਇਸ ਲਈ ਡੀਲ ਜਲਦ ਪੂਰੀ ਹੋ ਜਾਂਦੀ ਹੈ। ਬੀਤੇ ਇਕ ਸਾਲ ਵਿਚ ਇਥੇ ਰੀਅਲ ਅਸਟੇਟ ਦੀਆਂ ਕੀਮਤਾਂ ਵਿਚ 70 ਫੀਸਦੀ ਤੋਂ ਵੱਧ ਦਾ ਉਛਾਲ ਆ ਚੁੱਕਾ ਹੈ। ਨਾਲ ਹੀ ਦੁਨੀਆ ਦੇ ਸਭ ਤੋਂ ਚਹੇਤੇ ਤੇ ਮਹਿੰਗੀ ਪ੍ਰਾਪਰਟੀ ਬਾਜ਼ਾਰਾਂ ਵਿਚੋਂ ਇਕ ਬਣ ਚੁੱਕਾ ਹੈ। ਰੂਸ-ਯੂਕਰੇਨ ਯੁੱਧ ਦੇ ਸ਼ੁਰੂ ਹੋਣ ਦੇ ਬਾਅਦ ਕਈ ਅਮੀਰ ਰੂਸੀ ਉਦਯੋਗਪਤੀ ਵੀ ਦੁਬਈ ਦਾ ਪਾਮ ਜੁਮੇਰਾਹ ਵਿਚ ਪ੍ਰਾਪਰਟੀ ਖਰੀਦਣ ਲੱਗੇ ਹਨ। ਹੁਣੇ ਜਿਹੇ ਇਨ੍ਹਾਂ ਦੀ ਗਿਣਤੀ ਜ਼ਬਰਦਸਤ ਵਧੀ ਹੈ।