ਮੁੰਬਈ ਇੰਡੀਅਨਜ਼ ਦੀ ਤੇਜ਼ ਗੇਂਦਬਾਜ਼ ਸ਼ਬਨੀਮ ਇਸਮਾਈਲ ਨੇ ਮਹਿਲਾ ਪ੍ਰੀਮੀਅਰ ਲੀਗ 2024 ਦੇ ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼ ਮੈਚ ਵਿੱਚ ਮੰਗਲਵਾਰ ਨੂੰ ਇਤਿਹਾਸ ਰਚ ਦਿੱਤਾ। ਉਸ ਨੇ ਮਹਿਲਾ ਕ੍ਰਿਕਟ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਤੇਜ਼ ਗੇਂਦ ਸੁੱਟੀ। ਇਹ ਪਹਿਲੀ ਵਾਰ ਹੈ ਜਦੋਂ ਸਪੀਡ ਮੀਟਰ ‘ਤੇ 130 ਕਿਲੋਮੀਟਰ ਪ੍ਰਤੀ ਘੰਟਾ ਦਾ ਨਿਸ਼ਾਨ ਮਹਿਲਾ ਕ੍ਰਿਕਟ ‘ਚ ਟੁੱਟਿਆ ਹੈ। ਇਸ ਮੈਚ ‘ਚ ਸ਼ਬਨੀਮ ਨੇ ਦਿੱਲੀ ਦੀ ਪਾਰੀ ਦੇ ਤੀਜੇ ਓਵਰ ਦੀ ਦੂਜੀ ਗੇਂਦ ‘ਤੇ ਰਿਕਾਰਡ ਤੋੜ ਦਿੱਤਾ। ਦੱਖਣੀ ਅਫਰੀਕਾ ਲਈ ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਸ਼ਬਨੀਮ ਨੇ ਦਿੱਲੀ ਦੀ ਕਪਤਾਨ ਮੇਗ ਲੈਨਿੰਗ ਨੂੰ ਫੁੱਲ ਲੈਂਥ ਡਿਲਵਰੀ ਸੁੱਟੀ। ਇਹ ਲੈਨਿੰਗ ਦੇ ਪੈਡ ‘ਤੇ ਜਾ ਵੱਜੀ।
ਮੁੰਬਈ ਦੀ ਟੀਮ ਨੇ ਐਲਬੀਡਬਲਯੂ ਦੀ ਅਪੀਲ ਕੀਤੀ, ਪਰ ਅੰਪਾਇਰ ਨੇ ਇਸ ਨੂੰ ਠੁਕਰਾ ਦਿੱਤਾ। ਗੇਂਦ ‘ਤੇ ਕੋਈ ਸਫਲਤਾ ਨਹੀਂ ਮਿਲੀ, ਪਰ ਜਲਦੀ ਹੀ ਸਟੇਡੀਅਮ ਦੀਆਂ ਵੱਡੀਆਂ ਸਕਰੀਨਾਂ ‘ਤੇ ਇਹ ਦੱਸਿਆ ਗਿਆ ਕਿ ਗੇਂਦ ਦੀ ਗਤੀ 132.1 ਕਿਲੋਮੀਟਰ ਪ੍ਰਤੀ ਘੰਟਾ (82.08 ਮੀਲ ਪ੍ਰਤੀ ਘੰਟਾ) ਸੀ। ਇਸ ਤੋਂ ਬਾਅਦ ਪੂਰਾ ਸਟੇਡੀਅਮ ਸ਼ਬਨੀਮ ਲਈ ਤਾੜੀਆਂ ਨਾਲ ਗੂੰਜ ਉੱਠਿਆ। ਇਹ ਪੁੱਛੇ ਜਾਣ ‘ਤੇ ਕਿ ਕੀ ਉਸ ਨੂੰ ਪਤਾ ਸੀ ਕਿ ਉਸ ਨੇ ਹੁਣ ਤੱਕ ਦੀ ਸਭ ਤੋਂ ਤੇਜ਼ ਗੇਂਦ ਸੁੱਟ ਕੇ ਇਤਿਹਾਸ ਰਚਿਆ ਹੈ? ਪਾਰੀ ਦੀ ਸਮਾਪਤੀ ਤੋਂ ਬਾਅਦ ਸ਼ਬਨੀਮ ਨੇ ਕਿਹਾ, ‘ਜਦੋਂ ਮੈਂ ਗੇਂਦਬਾਜ਼ੀ ਕਰਦੀ ਹਾਂ ਤਾਂ ਮੈਂ ਸਕਰੀਨ ਵੱਲ ਨਹੀਂ ਦੇਖਦੀ।’
ਸ਼ਬਨਿਮ ਨੇ ਮਹਿਲਾ ਕ੍ਰਿਕਟ ‘ਚ ਸਭ ਤੋਂ ਤੇਜ਼ ਗੇਂਦ ਦੇ ਮਾਮਲੇ ‘ਚ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। 132.1 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ‘ਤੇ ਪਹੁੰਚਣ ਤੋਂ ਪਹਿਲਾਂ ਸ਼ਬਨਿਮ ਨੇ 128 ਕਿਲੋਮੀਟਰ ਪ੍ਰਤੀ ਘੰਟੇ ਦੀ ਰਿਕਾਰਡ ਰਫਤਾਰ ਨਾਲ ਗੇਂਦ ਸੁੱਟੀ ਸੀ। ਉਸ ਨੇ 2016 ਵਿੱਚ ਵੈਸਟ ਇੰਡੀਜ਼ ਦੇ ਖਿਲਾਫ 128 kmph (79.54 mph) ਅਤੇ 2022 ਵਿੱਚ ਮਹਿਲਾ ODI ਵਿਸ਼ਵ ਕੱਪ ਦੌਰਾਨ ਦੋ ਵਾਰ 127 kmph ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ। ਇਸਮਾਈਲ ਨੇ 16 ਸਾਲਾਂ ਦੇ ਅੰਤਰਰਾਸ਼ਟਰੀ ਕਰੀਅਰ ਵਿੱਚ ਦੱਖਣੀ ਅਫਰੀਕਾ ਲਈ 127 ਵਨਡੇ, 113 ਟੀ-20 ਅਤੇ ਇੱਕ ਟੈਸਟ ਖੇਡਿਆ।
ਇਹ ਵੀ ਪੜ੍ਹੋ : ਪਠਾਨਕੋਟ : NRI ਨੇ ਹੀ ਮਾਰਿ.ਆ NRI- ਪੁਲਿਸ ਨੇ 8 ਘੰਟਿਆਂ ‘ਚ ਸੁਲਝਾਈ ਕੇਸ ਦੀ ਗੁੱਥੀ
ਮਹਿਲਾ ਕ੍ਰਿਕਟ ਵਿੱਚ ਸਭ ਤੋਂ ਤੇਜ਼ ਗੇਂਦਬਾਜ਼ ਵਜੋਂ ਜਾਣੀ ਜਾਂਦੀ ਇਸ ਦੱਖਣੀ ਅਫ਼ਰੀਕੀ ਗੇਂਦਬਾਜ਼ ਨੇ 317 ਅੰਤਰਰਾਸ਼ਟਰੀ ਵਿਕਟਾਂ ਲਈਆਂ। ਉਸ ਦੇ ਨਾਂ ਟੈਸਟ ‘ਚ ਤਿੰਨ ਵਿਕਟਾਂ, ਵਨਡੇ ‘ਚ 191 ਵਿਕਟਾਂ ਅਤੇ ਟੀ-20 ‘ਚ 123 ਵਿਕਟਾਂ ਹਨ। ਇਸਮਾਈਲ ਪਿਛਲੇ ਅੱਠ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪਾਂ ਵਿੱਚੋਂ ਸਾਰੇ ਅੱਠ ਵਿੱਚ ਦੱਖਣੀ ਅਫਰੀਕਾ ਲਈ ਖੇਡ ਚੁੱਕੀ ਹੈ। ਉਸ ਨੇ ਪਿਛਲੇ ਸਾਲ ਘਰੇਲੂ ਮੈਦਾਨ ‘ਤੇ ਟੀ-20 ਵਿਸ਼ਵ ਕੱਪ ਟੂਰਨਾਮੈਂਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।
ਹਾਲਾਂਕਿ, ਮਹਿਲਾ ਕ੍ਰਿਕਟ ਵਿੱਚ ਸਭ ਤੋਂ ਤੇਜ਼ ਗੇਂਦ ਅਤੇ ਪੁਰਸ਼ਾਂ ਵਿੱਚ ਸਭ ਤੋਂ ਤੇਜ਼ ਗੇਂਦ ਵਿਚਕਾਰ ਕੋਈ ਮੁਕਾਬਲਾ ਨਹੀਂ ਹੈ। ਪੁਰਸ਼ ਕ੍ਰਿਕਟ ‘ਚ ਹੁਣ ਤੱਕ ਦੀ ਸਭ ਤੋਂ ਤੇਜ਼ ਗੇਂਦ ਪਾਕਿਸਤਾਨ ਦੇ ਸ਼ੋਏਬ ਅਖਤਰ ਨੇ ਸੁੱਟੀ ਸੀ। ਉਸ ਨੇ 161.3 ਕਿਲੋਮੀਟਰ ਪ੍ਰਤੀ ਘੰਟਾ (100.14 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਹਾਸਲ ਕੀਤੀ।
ਵੀਡੀਓ ਲਈ ਕਲਿੱਕ ਕਰੋ -: