ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ਵਿਚ ਬੀਤੀ ਰਾਤ ਇਕ ਨੌਜਵਾਨ ਨੇ ਆਪਣੀ ਗਰਲਫ੍ਰੈਂਡ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਹੱਤਿਆ ਦੇ ਦੋਸ਼ੀ ਨੌਜਵਾਨ ਸਾਹਿਲ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੂੰ ਬੁਲੰਦਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਨੇ 16 ਸਾਲਾ ਲੜਕੀ ਨੂੰ ਪੱਥਰ ਨਾਲ ਕੁਚਲ-ਕੁਚਲ ਕੇ ਮਾਰਨ ਤੋਂ ਪਹਿਲਾਂ 40 ਵਾਰ ਉਸ ‘ਤੇ ਚਾਕੂ ਨਾਲ ਵਾਰ ਕੀਤਾ।
ਇਸ ਮਾਮਲੇ ‘ਤੇ ਏਡੀਸੀਪੀ ਆਊਟਰ ਨਾਰਥ ਰਾਜਾ ਬੰਥੀਆ ਨੇ ਕਿਹਾ ਕਿ ਲੜਕੀ ਸ਼ਾਹਬਾਦ ਡੇਅਰੀ ਵਿਚ ਜੇ. ਜੇ. ਕਾਲੋਨੀ ਦੀ ਰਹਿਣ ਵਾਲੀ ਸੀ। ਉਹ ਸੜਕ ਤੋਂ ਲੰਘ ਰਹੀ ਸੀ ਜਦੋਂ ਲੜਕੇ ਨੇ ਉਸ ਨੂੰ ਰੋਕਿਆ ਤੇ ਉਸ ‘ਤੇ ਹਮਲਾ ਕਰ ਦਿੱਤਾ। ਲੜਕੀ ਤੇ ਲੜਕਾ ਦੋਵੇਂ ਇਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। 6 ਟੀਮਾਂ ਜਾਂਚ ਲਈ ਬਣਾਈਆਂ ਗਈਆਂ ਹਨ।
ਦਿੱਲੀ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਵਿਚ ਪ੍ਰੇਮ ਸਬੰਧ ਸਨ ਤੇ ਸ਼ਨੀਵਾਰ ਨੂੰ ਉਨ੍ਹਾਂ ਵਿਚ ਝਗੜਾ ਹੋਇਆ ਸੀ। ਲੜਕੀ ਆਪਣੇ ਦੋਸਤ ਦੇ ਬੇਟੇ ਦੇ ਜਨਮਦਿਨ ਦੀ ਪਾਰਟੀ ਵਿਚ ਜਾ ਰਹੀ ਸੀ ਜਦੋਂ ਲੜਕੇ ਨੇ ਉਸ ਨੂੰ ਰਸਤੇ ਵਿਚ ਰੋਕਿਆ ਤੇ ਉਸ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਤੋਂ ਹੀ ਪੁਸ਼ਟੀ ਹੋਵੇਗੀ ਕਿ ਉਸ ‘ਤੇ ਕਿੰਨੀ ਵਾਰ ਚਾਕੂ ਨਾਲ ਵਾਰ ਕੀਤਾ ਗਿਆ। ਲੜਕੀ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਸ਼ਾਹਬਾਦ ਡੇਅਰੀ ਥਾਣੇ ਵਿਚ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ‘ਚ ਬੰਦੂਕ ਦੀ ਨੋਕ ‘ਤੇ ਲੁੱਟ, ਪੈਟਰੋਲ ਪੰਪ ਦੇ ਕਰਮਚਾਰੀ ਤੋਂ 40 ਲੱਖ ਰੁ: ਖੋਹ ਲੁਟੇਰੇ ਫਰਾਰ
ਇਸ ਮਾਮਲੇ ਦਾ ਦਿੱਲੀ ਮਹਿਲਾ ਕਮਿਸ਼ਨ ਨੇ ਵੀ ਸਖਤ ਨੋਟਿਸ ਲਿਆ ਹੈ। ਦਿੱਲੀ ਮਹਿਲਾ ਕਮਿਸ਼ਨ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਮੈਂ ਇੰਨਾ ਡਰਾਉਣ ਵਾਲਾ ਕੇਸ ਕਦੇ ਨਹੀਂ ਦੇਖਿਆ। ਦਿੱਲੀ ਮਹਿਲਾਵਾਂ ਤੇ ਬੱਚਿਆਂ ਲਈ ਬਹੁਤ ਹੀ ਅਸੁਰੱਖਿਅਤ ਤੇ ਅਸੰਵੇਦਨਸ਼ੀਲ ਹੈ ਜਿਸ ਦਿਨ ਇਸ ਦੇਸ਼ ਦੀ ਪੁਲਿਸ ਵਿਵਸਥਾ ਸੁਧਰ ਜਾਵੇਗੀ ਉਸ ਦਿਨ ਕਿਸੇ ਦੀ ਹਿੰਮਤ ਨਹੀਂ ਹੋਵੇਗੀ ਕਿ ਕਿਸੇ ਵੀ ਮਹਿਲਾ ਜਾਂ ਬੱਚੀ ਖਿਲਾਫ ਕੁਝ ਵੀ ਕਰ ਜਾਏ। ਅੱਜ ਜੋ ਹੋ ਰਿਹਾ ਹੈ ਉਹ ਪੂਰੀ ਤਰ੍ਹਾਂ ਤੋਂ ਕਾਨੂੰਨ ਵਿਵਸਥਾ ਦੀ ਅਸਫਲਤਾ ਨੂੰ ਦਰਸਾਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: