2.8 magnitude earthquake: ਦਿੱਲੀ ‘ਚ ਇਕ ਵਾਰ ਫਿਰ ਭੁਚਾਲ ਆਇਆ ਹੈ। ਵੀਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ 2.8 ਸੀ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਝਟਕੇ ਪੱਛਮੀ ਦਿੱਲੀ ਵਿੱਚ ਸਵੇਰੇ 9.17 ਵਜੇ ਮਹਿਸੂਸ ਕੀਤੇ ਗਏ ਹਨ। ਦਿੱਲੀ-ਐਨਸੀਆਰ ਵਿੱਚ ਵੀ ਪਿਛਲੇ ਕੁਝ ਦਿਨਾਂ ਵਿੱਚ ਭੂਚਾਲ ਦੇ ਝਟਕੇ ਕਈ ਵਾਰ ਮਹਿਸੂਸ ਕੀਤੇ ਗਏ ਹਨ। ਇਸ ਤੋਂ ਪਹਿਲਾਂ 13 ਜਨਵਰੀ ਨੂੰ ਨੋਇਡਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
13 ਜਨਵਰੀ ਨੂੰ ਆਏ ਭੂਚਾਲ ਦੀ ਤੀਬਰਤਾ 2.9 ਮਾਪੀ ਗਈ ਸੀ। ਭੂਚਾਲ ਦੇ ਝਟਕੇ ਬੁੱਧਵਾਰ ਸ਼ਾਮ 7.30 ਵਜੇ ਮਹਿਸੂਸ ਕੀਤੇ ਗਏ। 25 ਦਸੰਬਰ ਨੂੰ ਦਿੱਲੀ ਅਤੇ ਐਨਸੀਆਰ ਦੇ ਕੁਝ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਰਿਕਟਰ ਪੈਮਾਨੇ ਉੱਤੇ ਇਸਦੀ ਤੀਬਰਤਾ 2.3 ਸੀ।
ਦੇਖੋ ਵੀਡੀਓ : ਹਰਮੀਤ ਕਾਦੀਆਂ ਨੇ ਗੱਦਾਰਾਂ ਨੂੰ ਕਰ ਦਿੱਤਾ ਖੁੱਲ੍ਹਾ ਚੈਲੰਜ, ਕਹਿੰਦਾ ਹੁਣ ਵੜ ਕੇ ਦਿਖਾਉਣ ਅੰਦੋਲਨ ‘ਚ