20year old girl gang raped: ਜੈਤਪੁਰ ਥਾਣਾ ਖੇਤਰ ਵਿੱਚ ਇੱਕ 20 ਸਾਲਾ ਕੁੜੀ ਨੂੰ ਨਸ਼ੀਲਾ ਇੰਜੈਕਸ਼ਨ ਲਾ ਕੇ ਇੱਕ ਭਾਜਪਾ ਨੇਤਾ ਸਣੇ ਚਾਰ ਲੋਕਾਂ ਨੇ ਉਸ ਨਾਲ ਦੋ ਦਿਨਾਂ ਤੱਕ ਸਮੂਹਿਕ ਬਲਾਤਕਾਰ ਕੀਤਾ। ਇੰਜੈਕਸ਼ਨ ਲੱਗਣ ਤੋਂ ਬਾਅਦ ਉਸ ਨੂੰ ਜ਼ਬਰਦਸਤੀ ਸ਼ਰਾਬ ਵੀ ਦਿੱਤੀ ਗਈ। ਜਦੋਂ ਕੁੜੀ ਦੀ ਹਾਲਤ ਵਿਗੜ ਗਈ ਤਾਂ ਇਨ੍ਹਾਂ ਲੋਕਾਂ ਨੇ ਉਸ ਨੂੰ ਘਰ ਦੇ ਸਾਹਮਣੇ ਸੁੱਟ ਦਿੱਤਾ ਅਤੇ ਫਰਾਰ ਹੋ ਗਏ। ਪੀੜਤ ਦੀ ਸ਼ਿਕਾਇਤ ‘ਤੇ ਪੁਲਿਸ ਨੇ ਭਾਜਪਾ ਦੇ ਜੈਤਪੁਰ ਮੰਡਲ ਦੇ ਪ੍ਰਧਾਨ ਵਿਜੇ ਤ੍ਰਿਪਾਠੀ, ਅਧਿਆਪਕਾਂ ਰਾਜੇਸ਼ ਸ਼ੁਕਲਾ, ਮੁੰਨਾ ਸਿੰਘ ਅਤੇ ਮੋਨੂੰ ਮਹਾਰਾਜ ਖਿਲਾਫ ਧਾਰਾ 376, 342 ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਐਸਪੀ ਅਵਧੇਸ਼ ਗੋਸਵਾਮੀ ਨੇ ਦੱਸਿਆ ਕਿ ਲੜਕੀ ਦੇ ਅਨੁਸਾਰ ਉਸ ਨਾਲ ਸਿਰਫ ਅਧਿਆਪਕ ਰਾਜੇਸ਼ ਸ਼ੁਕਲਾ ਨੇ ਜਬਰ ਜਨਾਹ ਕੀਤਾ ਸੀ, ਜਦਕਿ ਬਾਕੀ ਤਿੰਨ ਮੁਲਜ਼ਮ ਉਥੇ ਸ਼ਰਾਬ ਪੀ ਰਹੇ ਸਨ।
ਕੁੜੀ ਨੇ ਦੱਸਿਆ ਮੈਂ 18 ਫਰਵਰੀ ਸ਼ਾਮ ਨੂੰ ਸਾਡੇ ਸੱਤ ਵਜੇ ਘਰ ਦੇ ਬਾਹਰ ਸੈਰ ਲਈ ਗਈ ਸੀ। ਉਸੇ ਵੇਲੇ ਇਕ ਕਾਰ ਆਈ ਕੁਝ ਲੋਕ ਉੱਤਰ ਕੇ ਮੇਰੇ ਮੂੰਹ ਨੂੰ ਦਬਾਉਂਣ ਲੱਗੇ ਅਤੇ ਜ਼ਬਰਦਸਤੀ ਕਾਰ ਵਿਚ ਬਿਠਾ ਲਿਆ। ਉਹ ਮੈਨੂੰ ਜੈਤਪੁਰ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਗਾਦਾਘਾਟ ਦੇ ਇਕ ਫਾਰਮ ਹਾਊਸ ਵਿਚ ਲੈ ਗਏ। ਮੈਨੂੰ ਪਹਿਲਾਂ ਡਰੱਗ ਦਾ ਟੀਕਾ ਲਗਾਇਆ ਗਿਆ। ਫਿਰ ਚਾਰ ਲੋਕਾਂ ਨੇ ਵਧੀਕੀਆਂ ਕੀਤੀਆਂ। 20 ਫਰਵਰੀ ਨੂੰ, ਤਕਰੀਬਨ ਸਾਡੇ 9 ਵਜੇ ਮੇਰੀ ਸਿਹਤ ਵਿਗੜਨ ਤੋਂ ਬਾਅਦ, ਉਸਨੇ ਮੈਨੂੰ ਬੇਹੋਸ਼ੀ ਦੀ ਸਥਿਤੀ ਵਿੱਚ ਘਰ ਦੇ ਸਾਮ੍ਹਣੇ ਛੱਡ ਦਿੱਤਾ। ਕੁਰਲਾਉਂਦਿਆਂ ਸੁਣ ਕੇ ਪਰਿਵਾਰ ਵਾਲੇ ਬਾਹਰ ਆਏ ਅਤੇ ਮੈਨੂੰ ਅੰਦਰ ਲੈ ਗਏ।
ਦੇਖੋ ਵੀਡੀਓ : ਮੋਰਚੇ ‘ਚ ਆਏ ਇਨ੍ਹਾਂ ਕਿਸਾਨਾਂ ਨੇ ਚੰਗੀ ਠੋਕੀ ਮੋਦੀ ਸਰਕਾਰ ਬਸ ਪੁੱਛੋਂ ਨਾ ਭਿਓਂ ਭਿਓਂ ਹੀ ਮਾਰੀਆਂ ਨੇ