ਦਿੱਲੀ ‘ਚ 2 ਸਾਲ ਪਹਿਲਾਂ ਦਾ ਉਹ ਭਿਆਨਕ ਹਾਦਸਾ ਸ਼ਨੀਵਾਰ ਨੂੰ ਜਹਾਂਗੀਰਪੁਰੀ ‘ਚ ਫਿਰ ਦੇਖਣ ਨੂੰ ਮਿਲਿਆ। ਦਿੱਲੀ ਦੰਗਿਆਂ ਦੀ ਅੱਗ ਵਿੱਚ ਫਿਰ ਝੁਲਸਦਾ ਨਜ਼ਰ ਆਇਆ। ਪੁਲਿਸ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ ਕਿ ਜੋ ਚੰਗਿਆੜੀ ਦਿੱਲੀ ਵਿਚ ਭੜਕੀ ਹੈ ਉਹ ਹੋਰ ਸ਼ਹਿਰਾਂ ਵਿਚ ਵੀ ਭੜਕ ਨਾ ਜਾਵੇ। ਜਹਾਂਗੀਰਪੁਰੀ ਘਟਨਾ ਨੂੰ ਲੈ ਕੇ ਦਿੱਲੀ ਦੇ ਨਾਲ ਲੱਗਦੇ ਇਲਾਕਿਆਂ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਨੋਇਡਾ ਪੁਲਿਸ ਵੀ ਅਲਰਟ ਮੋਡ ‘ਤੇ ਹੈ। ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਪੁਲਿਸ ਹਰ ਸਥਿਤੀ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ।
ਦਿੱਲੀ ਹਿੰਸਾ ਨੂੰ ਲੈ ਕੇ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਨੇ ਹੁਕਮ ਜਾਰੀ ਕਰਕੇ ਅਧਿਕਾਰੀਆਂ ਨੂੰ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਾਰੇ ਅਫਸਰਾਂ ਨੇ ਵੀ ਮੋਰਚਾ ਸੰਭਾਲ ਲਿਆ ਹੈ। ਗਾਜ਼ੀਆਬਾਦ ਹੋਵੇ, ਬਾਗਪਤ ਹੋਵੇ ਜਾਂ ਮੇਰਠ ਹਰ ਜ਼ਿਲੇ ‘ਚ ਪੁਲਸ ਅਧਿਕਾਰੀ ਗਸ਼ਤ ਕਰ ਰਹੇ ਹਨ। ਸਾਰੇ ਸ਼ਹਿਰਾਂ ‘ਚ ਅਧਿਕਾਰੀ ਸੜਕ ‘ਤੇ ਲੈ ਕੇ ਸੰਵੇਦਨਸ਼ੀਲ ਖੇਤਰਾਂ ਦੀ ਨਿਗਰਾਨੀ ਕਰ ਰਹੇ ਹਨ। ਪੁਲਿਸ ਬਦਮਾਸ਼ਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੱਸ ਦੇਈਏ ਕਿ ਸਾਰੇ ਸੰਵੇਦਨਸ਼ੀਲ ਖੇਤਰਾਂ ਵਿੱਚ ਵਾਧੂ ਪੁਲਿਸ ਬਲ ਤਾਇਨਾਤ ਹੈ। ਸ਼ਰਾਰਤੀ ਅਨਸਰਾਂ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਹਰ ਪਾਸੇ ਨਜ਼ਰ ਰੱਖੀ ਜਾ ਰਹੀ ਹੈ। ਦੱਸ ਦੇਈਏ ਕਿ ਸ਼ਨੀਵਾਰ ਨੂੰ ਦਿੱਲੀ ਦੇ ਜਹਾਂਗੀਰਪੁਰੀ ਵਿੱਚ ਹਿੰਸਾ ਭੜਕ ਗਈ ਸੀ। ਹਨੂੰਮਾਨ ਦੇ ਜਨਮ ਦਿਨ ਦੇ ਮੌਕੇ ‘ਤੇ ਜਲੂਸ ਕੱਢਿਆ ਜਾ ਰਿਹਾ ਸੀ ਜਦੋਂ ਬਦਮਾਸ਼ਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਭਾਈਚਾਰਿਆਂ ਵਿਚਾਲੇ ਝੜਪ ਹੋ ਗਈ। ਹਿੰਸਾ ‘ਚ 9 ਲੋਕ ਜ਼ਖਮੀ ਹੋਏ ਜਿਸ ਵਿੱਚ 8 ਪੁਲਸ ਕਰਮਚਾਰੀ ਹਨ। ਗੌਰਤਲਬ ਹੈ ਕਿ ਪੁਲਿਸ ਦੀਆਂ 10 ਟੀਮਾਂ ਜਹਾਂਗੀਰਪੁਰੀ ਹਿੰਸਾ ਦੀ ਜਾਂਚ ਕਰ ਰਹੀਆਂ ਹਨ। 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”