Andhra Pradesh bus truck collision: ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿਚ ਐਤਵਾਰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਕੁਲ 14 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਜ਼ਖਮੀ ਹੋ ਗਏ। ਇਥੇ ਨੈਸ਼ਨਲ ਹਾਈਵੇਅ 44 ‘ਤੇ ਸਵੇਰੇ ਇੱਕ ਬੱਸ ਅਤੇ ਟਰੱਕ ਦੀ ਆਪਸ ਵਿੱਚ ਟੱਕਰ ਹੋ ਗਈ। ਇਹ ਘਟਨਾ ਕੁਰਨੂਲ ਜ਼ਿਲ੍ਹੇ ਦੇ ਵੇਲਾਦੁਰਤੀ ਮੰਡਲ ਦੇ ਮਦਰਪੁਰ ਪਿੰਡ ਦੀ ਹੈ। ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਅੱਠ ਔਰਤਾਂ, ਪੰਜ ਆਦਮੀ ਅਤੇ ਇੱਕ ਬੱਚਾ ਸ਼ਾਮਲ ਹੈ। ਇਹ ਸਾਰੇ ਲੋਕ ਤੀਰਥ ਯਾਤਰਾ ‘ਤੇ ਸਨ।
ਇਕ ਮਿੰਨੀ ਬੱਸ ਜਿਸ ਵਿਚ ਇਹ ਸਾਰੇ ਲੋਕ ਸਵਾਰ ਸਨ, ਬੇਕਾਬੂ ਹੋ ਕੇ ਡਿਵਾਈਡਰ ਨੂੰ ਟੱਕਰ ਮਾਰ ਦਿੱਤੀ ਅਤੇ ਦੂਜੇ ਪਾਸਿਓਂ ਆ ਰਹੀ ਇਕ ਲੌਰੀ ਨਾਲ ਟਕਰਾ ਗਈ। ਸਾਰੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕੁਰਨੂਲ ਦੇ ਐਸਪੀ ਨੇ ਦੱਸਿਆ ਕਿ ਇਸ ਗੱਡੀ ਵਿੱਚ ਕੁੱਲ 18 ਵਿਅਕਤੀ ਸਨ। ਵਾਹਨ ਚਾਲਕ ਦੀ ਵੀ ਮੌਤ ਹੋ ਗਈ ਹੈ। ਇਹ ਹਾਦਸਾ ਕੁਰਨੂਲ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਸਵੇਰੇ 4 ਵਜੇ ਮਦਾਪੁਰਮ ਵਿਚ ਵਾਪਰਿਆ।