ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਨੇ ਓਮੀਕਰੋਨ ਦੇ ਖਤਰੇ ਵਿਚਕਾਰ ਹੋਮ ਕੁਆਰੰਟੀਨ ਦੇ ਨਿਯਮਾਂ ‘ਤੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਜੋਖਮ ਵਾਲੇ ਦੇਸ਼ਾਂ ਤੋਂ ਆਏ ਅੰਤਰਰਾਸ਼ਟਰੀ ਯਾਤਰੀਆਂ ਲਈ ਸੱਤ ਦਿਨਾਂ ਲਈ ਹੋਮ ਕੁਆਰੰਟੀਨ ਵਿੱਚ ਰਹਿਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਨਾਲ, ਹੋਮ ਕੁਆਰੰਟੀਨ ਨੂੰ ਵਧੇਰੇ ਧਿਆਨ ਨਾਲ ਟਰੈਕ ਕੀਤਾ ਜਾ ਸਕਦਾ ਹੈ।
ਨਵੇਂ ਦਿਸ਼ਾ-ਨਿਰਦੇਸ਼ ਦੇ ਅਨੁਸਾਰ, ਹਰ ਸਵੇਰ ਹਵਾਈ ਅੱਡੇ ਦੇ ਸੀਈਓ 24 ਘੰਟਿਆਂ ‘ਚ ਜੋਖਮ ਅਤੇ ਉੱਚ ਜੋਖਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਵੇਰਵੇ ਪ੍ਰਬੰਧਨ ਵਿਭਾਗ ਨੂੰ ਭੇਜਣਗੇ। ਡਿਜਾਸਟਰ ਮੈਨੇਜਮੈਂਟ ਡਿਪਾਟਮੈਂਟ ਲਿਸਟ ਵਾਰਡ ਵਾਈਜ਼ ਵਾਰਡ ਆਫ਼ਿਸਰ ਅਤੇ ਕੋਵਿਡ ਵਾਰ ਰੂਮ ਨੂੰ ਭੇਜੇਗਾ। ਇੱਕ ਸਾਫਟਵੇਅਰ ਮੁਸਾਫਰਾਂ ਨੂੰ ਉਨ੍ਹਾਂ ਦੇ ਪਤੇ ਦੇ ਮੁਤਾਬਕ ਮਿਉਂਸਿਪਲ ਕਾਰਪੋਰੇਸ਼ਨ ਆਫ ਗ੍ਰੇਟਰ ਮੁੰਬਈ (MCGM) ਦੇ 24 ਵਾਰਡਾਂ ਵਿੱਚ ਵੰਡੇਗਾ। ਆਫ਼ਤ ਪ੍ਰਬੰਧਨ ਵਿਭਾਗ ਸਾਰੇ 24 “ਵਾਰਡ ਵਾਰ ਰੂਮਾਂ” ਅਤੇ ਖੇਤਰੀ ਮੈਡੀਕਲ ਅਫ਼ਸਰਾਂ ਨੂੰ ਪਤਿਆਂ ਦੀ ਸੂਚੀ ਵੰਡੇਗਾ।
ਕੋਵਿਡ ਵਾਰ ਰੂਮ ਹਰ ਦਿਨ 5 ਵਾਰ ਯਾਤਰੀ ਨੂੰ ਕਾਲ ਕਰੇਗਾ ਅਤੇ ਉਸਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕਰੇਗਾ। ਵਾਰਡ ਅਫਸਰ ਸੁਸਾਇਟੀ ਦੇ ਸਕੱਤਰ ਨੂੰ ਹੋਮ ਕੁਆਰੰਟੀਨ ਵਿੱਚ ਵਿਅਕਤੀ ਦੇ ਸਬੰਧ ਵਿੱਚ ਨੋਟਿਸ ਜਾਰੀ ਕਰੇਗਾ ਅਤੇ ਉਸ ਦੇ ਘਰ ਜਾਣ ਵਾਲਿਆਂ ਨੂੰ ਮਨ੍ਹਾ ਕਰੇਗਾ। ਡਾਕਟਰਾਂ ਦੀ ਟੀਮ ਹਰ ਰੋਜ਼ ਕੁਆਰੰਟੀਨ ਵਿੱਚ ਰਹਿ ਰਹੇ ਲੋਕਾਂ ਦਾ ਚੈਕਅੱਪ ਕਰਨ ਲਈ ਜਾਵੇਗੀ। ਯਾਤਰੀ ਦਾ RTPCR ਟੈਸਟ 7ਵੇਂ ਦਿਨ ਦੁਬਾਰਾ ਕੀਤਾ ਜਾਵੇਗਾ। ਜੇਕਰ ਕੋਈ ਮਰੀਜ਼ ਇਸ ਨਿਯਮ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕਰਦਾ ਹੈ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਮਰੀਜ਼ ਨੂੰ ਕੋਵਿਡ ਕੇਅਰ ਸੈਂਟਰ ਭੇਜਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: