ਨਵੀਂ ਦਿੱਲੀ : ਬ੍ਰਿਗੇਡੀਅਰ ਐੱਲ. ਐੱਸ. ਲਿੱਦੜ ਦੀ ਮ੍ਰਿਤਕ ਦੇਹ ਬਰਾੜ ਸਕੁਏਅਰ ਦਿੱਲੀ ਕੈਂਟ ਦੇ ਸ਼ਮਸ਼ਾਨਘਾਟ ਪੁੱਜ ਗਈ ਹੈ। ਇਥੇ ਰੱਖਿਆ ਮੰਤਰੀ ਰਾਜਨਾਥ ਸਿੰਘ, ਸਾਬਕਾ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਮੌਜੂਦ ਹਨ। ਥੋੜ੍ਹੀ ਦੇਰ ਬਾਅਦ ਪੂਰੇ ਰਾਜਕੀ ਸਨਮਾਨਾਂ ਨਾਲ ਲਿੱਦੜ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਧੜ ਦਾ ਕੁਨੂਰ ਹਾਦਸੇ ਵਿਚ ਬੇਵਕਤੀ ਦਿਹਾਂਤ ਹੋ ਗਿਆ । ਐੱਲ. ਐੱਸ. ਲਿੱਦੜ ਨੇ ਜਨਰਲ ਬਿਪਿਨ ਰਾਵਤ ਦੇ ਰੱਖਿਆ ਸਹਾਇਕ ਵਜੋਂ ਤਿਕੋਣੀ ਸੇਵਾਵਾਂ ਸੁਧਾਰਾਂ ਦੇ ਤੌਰ ‘ਤੇ ਵਿਆਪਕ ਤੌਰ ‘ਤੇ ਕੰਮ ਕੀਤਾ ਸੀ। ਦੂਜੀ ਪੀੜ੍ਹੀ ਦੇ ਫੌਜ ਅਧਿਕਾਰੀ ਬ੍ਰਿਗੇਡੀਅਰ ਲਿੱਦੜ ਨੇ ਜੰਮੂ ਤੇ ਕਸ਼ਮੀਰ ਵਿਚ ਅੱਤਵਾਦੀ ਰੋਕੂ ਮੁਹਿੰਮਾਂ ਵਿਚ ਵੀ ਵੱਡੇ ਪੈਮਾਨੇ ‘ਤੇ ਕੰਮ ਕੀਤਾ ਅਤੇ ਚੀਨ ਨਾਲ ਭਾਰਤ ਦੀਆਂ ਸਰਹੱਦਾਂ ‘ਤੇ ਵੀ ਇਕ ਬ੍ਰਿਗੇਡ ਦੀ ਕਮਾਨ ਸੰਭਾਲੀ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਐੱਲ. ਐੱਸ. ਲਿੱਦੜ ਦੀ ਜਲਦ ਹੀ ਮੇਜਰ ਜਨਰਲ ਵਜੋਂ ਪ੍ਰਮੋਸ਼ਨ ਹੋਣੀ ਸੀ ਅਤੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਜਨਰਲ ਰਾਵਤ ਦੀ ਟੀਮ ਵਿਚ ਮੁੱਖ ਮੈਂਬਰ ਵਜੋਂ ਸੇਵਾ ਕਰਨ ਤੋਂ ਬਾਅਦ ਉਹ ਆਪਣੀ ਅਗਲੀ ਪੋਸਟਿੰਗ ਦੀ ਤਿਆਰੀ ਕਰ ਰਹੇ ਸਨ।