ਦਿੱਲੀ ‘ਚ ਜਹਾਂਗੀਰਪੁਰੀ ਤੋਂ ਬਾਅਦ ਸ਼ਾਹੀਨ ਬਾਗ ‘ਚ ਵੀ ਬੁਲਡੋਜ਼ਰ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਿੱਲੀ ਦੇ ਮੇਅਰ ਮੁਕੇਸ਼ ਸੂਰਯੰਕ ਅੱਜ ਓਖਲਾ, ਵਿਸ਼ਨੂੰ ਗਾਰਡਨ, ਸਰਿਤਾ ਵਿਹਾਰ, ਜੈਤਪੁਰ, ਮਦਨਪੁਰ ਖੱਦਰ ਇਲਾਕੇ ਵਿੱਚ ਕਬਜ਼ੇ ਦਾ ਸਰਵੇ ਕਰਨ ਲਈ ਪੁੱਜੇ। ਐਮਸੀਡੀ ਤਿੰਨ ਵਾਰਡਾਂ ਵਿੱਚ ਜਾਂਚ ਮੁਹਿੰਮ ਚਲਾ ਰਹੀ ਹੈ। ਅੱਜ ਹੀ ਇੱਥੇ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ।
ਮੇਅਰ ਨੇ ਕਿਹਾ ਕਿ ਅਸੀਂ ਇੱਕ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜ਼ਮੀਨ ਨੂੰ ਨਾਜਾਇਜ਼ ਉਸਾਰੀਆਂ ਤੋਂ ਮੁਕਤ ਕਰਵਾ ਦੇਵਾਂਗੇ। ਇੱਕ ਹਫ਼ਤਾ ਪਹਿਲਾਂ ਐਮਸੀਡੀ ਨੇ ਜਹਾਂਗੀਰਪੁਰੀ ਵਿੱਚ ਨਾਜਾਇਜ਼ ਉਸਾਰੀਆਂ ਨੂੰ ਬੁਲਡੋਜ਼ਰ ਨਾਲ ਹਟਾ ਦਿੱਤਾ ਸੀ। ਹਾਲਾਂਕਿ ਸੁਪਰੀਮ ਕੋਰਟ ਦੇ ਸਟੇਅ ਤੋਂ ਬਾਅਦ ਜਹਾਂਗੀਰਪੁਰੀ ਵਿੱਚ ਐਮਸੀਡੀ ਦੀ ਕਾਰਵਾਈ ਬੰਦ ਹੈ।
ਦਿੱਲੀ ਦੇ ਮੇਅਰ ਨੇ ਕਿਹਾ ਕਿ ਉਹ ਯਮੁਨਾ ‘ਤੇ ਕਬਜ਼ੇ, ਦਰਗਾਹ-ਮਸਜਿਦ ਦੇ ਨਿਰਮਾਣ ਅਤੇ ਬੰਗਲਾਦੇਸ਼ੀ ਰੋਹਿੰਗਿਆ ਦੇ ਗੈਰ-ਕਾਨੂੰਨੀ ਵਸੇਬੇ ਦੀ ਜਾਂਚ ਕਰਨ ਆਏ ਹਨ। ਜਿਨ੍ਹਾਂ ਕੋਲ ਅਦਾਲਤ ਦੇ ਦਸਤਾਵੇਜ਼ ਹਨ ਅਦਾਲਤ ਰਾਹੀਂ ਕਾਰਵਾਈ ਕੀਤੀ ਜਾਵੇਗੀ। ਬਾਕੀਆਂ ‘ਤੇ ਅੱਜ ਕਾਰਵਾਈ ਹੋ ਸਕਦੀ ਹੈ ਯਾਨੀ ਨਾਜਾਇਜ਼ ਉਸਾਰੀਆਂ ‘ਤੇ ਬੁਲਡੋਜ਼ਰ ਚਲਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: