ਤਾਮਿਲਨਾਡੂ ਦੇ ਕੁਨੂਰ ‘ਚ ਬੁੱਧਵਾਰ ਸਵੇਰੇ ਹੈਲੀਕਾਪਟਰ ਹਾਦਸੇ ‘ਚ CDS ਜਨਰਲ ਬਿਪਿਨ ਰਾਵਤ, ਪਤਨੀ ਮਧੁਲਿਕਾ ਰਾਵਤ ਸਣੇ 11 ਹੋਰ ਸ਼ਹੀਦ ਹੋ ਗਏ ਜਦੋਂ ਕਿ ਗਰੁੱਪ ਕੈਪਟਨ ਵਰੁਣ ਸਿੰਘ ਦਾ ਵੇਲਿੰਗਟਨ ਦੇ ਫੌਜ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਹੈਲੀਕਾਪਟਰ ‘ਚ ਕੁੱਲ 14 ਲੋਕ ਸਵਾਰ ਸਨ। ਉਨ੍ਹਾਂ ‘ਚੋਂ ਸਿਰਫ ਗਰੁੱਪ ਕੈਪਟਨ ਵਰੁਣ ਸਿੰਘ ਹੀ ਬਚੇ ਹਨ। ਬਾਕੀ ਹੋਰਨਾਂ 13 ਦੀ ਮੌਤ ਹੋ ਗਈ।ਦੇਸ਼ ਦੇ ਲੋਕ ਉਨ੍ਹਾਂ ਦੇ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।
ਗਰੁੱਪ ਕੈਪਟਨ ਵਰੁਣ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਹਵਾਈ ਫੌਜ ਨੇ ਦੱਸਿਆ ਕਿ ਫੌਜ ਹੈਲੀਕਾਪਟਰ ਦੁਰਘਟਨਾ ਵਿਚ ਜ਼ਖਮੀ ਹੋਏ ਭਾਰਤੀ ਫੌਜ ਦੇ ਗਰੁੱਪ ਕੈਪਟਨ ਵਰੁਣ ਸਿੰਘ ਨੂੰ ਇਸ ਸਾਲ ਦੇ ਸੁਤੰਤਰਤਾ ਦਿਵਸ ‘ਤੇ 2020 ਵਿਚ ਇੱਕ ਹਵਾਈ ਐਮਰਜੈਂਸੀ ਦੌਰਾਨ ਆਪਣੇ ਐੱਲ. ਸੀ. ਏ. ਤੇਜਸ ਲੜਾਕੂ ਜਹਾਜ਼ ਨੂੰ ਬਚਾਉਣ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਮੈਂ ਇੱਕ ਤੇਜ਼ ਆਵਾਜ਼ ਸੁਣੀ। ਜਦੋਂ ਮੈਂ ਦੇਖਿਆ ਤਾਂ ਹੈਲੀਕਾਪਟਰ ਦਰੱਖਤ ਨਾਲ ਟਕਾਰਿਆ। ਇੱਕ ਬਹੁਤ ਵੱਡਾ ਅੱਗ ਦਾ ਗੋਲਾ ਸੀ ਤੇ ਫਿਰ ਉਹ ਦੂਜੇ ਦਰੱਖਤ ਨਾਲ ਟਕਰਾ ਗਿਆ। ਮੈਂ 2-3 ਲੋਕਾਂ ਨੂੰ ਹੈਲੀਕਾਪਟਰ ਤੋਂ ਛਲਾਂਗ ਲਗਾਉਂਦੇ ਦੇਖਿਆ। ਉਹ ਪੂਰੀ ਤਰ੍ਹਾਂ ਸੜ ਗਏ ਸਨ ਤੇ ਹੈਲੀਕਾਪਟਰ ਤੋਂ ਡਿਗਣ ਲੱਗੇ। ਅਸੀਂ ਕੰਬਲਾਂ ਤੇ ਪਾਣੀ ਨਾਲ ਜਹਾਜ਼ ‘ਚ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਜ਼ਖਮੀਆਂ ਨੂੰ ਸਟ੍ਰੈਚਰ ਤੋਂ ਸੜਕ ਤੱਕ ਲਿਜਾ ਰਹੇ ਸੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ ਗਿਆ।