ਮੁੰਬਈ ਤੋਂ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਇੱਕ ਕਾਰ ਚਾਲਕ ਨੇ ਚਲਦੀ ਸੜਕ ਉੱਤੇ ਅਚਾਨਕ ਯੂ-ਟਰਨ ਲਿਆ ਜਿਸ ਕਾਰਨ ਇੱਕ ਬਾਈਕ ਸਵਾਰ ਦੀ ਜਾਨ ਚਲੀ ਗਈ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
29 ਸਤੰਬਰ ਦੀ ਰਾਤ ਨੂੰ, ਇੱਕ ਕਾਰ ਚਾਲਕ ਨੇ ਲੋਅਰ ਪਰੇਲ ਵੈਸਟ ਬ੍ਰਿਜ ਉੱਤੇ ਅਚਾਨਕ ਯੂ-ਟਰਨ ਲਿਆ ਸੀ, ਜਿਸ ਕਾਰਨ ਕਾਰ ਮੋਟਰਸਾਈਕਲ ਨਾਲ ਟੱਕਰਾ ਗਈ ਅਤੇ ਬਾਈਕ ਸਵਾਰ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੋ ਜ਼ਖਮੀ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਕਾਰ ਚਾਲਕ ਕਾਰਨ ਇਹ ਸਭ ਹੋਇਆ, ਉਹ ਆਪਣੀ ਕਾਰ ਲੈ ਕੇ ਫਰਾਰ ਹੋ ਗਿਆ। ਜੇ ਉਹ ਰੁਕ ਜਾਂਦਾ ਅਤੇ ਜ਼ਖਮੀਆਂ ਨੂੰ ਹਸਪਤਾਲ ਲੈ ਜਾਂਦਾ, ਤਾਂ ਸ਼ਾਇਦ ਉਸਦੀ ਜਾਨ ਬਚ ਜਾਂਦੀ। ਪੁਲਿਸ ਮਾਮਲਾ ਦਰਜ ਕਰਕੇ ਕਾਰ ਚਾਲਕ ਦੀ ਭਾਲ ਕਰ ਰਹੀ ਹੈ।