ਆਮ ਆਦਮੀ ਪਾਰਟੀ (ਆਪ) ਗੋਆ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਕਰਕੇ ਦਿਖਾਇਆ ਹੈ, ਹੁਣ ਗੋਆ ਦੇ ਅੰਦਰ ਵੀ ਹਰ ਪਿੰਡ ਵਿੱਚ ਇੱਕ-ਇੱਕ ਸਕੂਲ ਖੋਲ੍ਹਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਸੀਂ ਮੁਹੱਲਾ ਕਲੀਨਿਕ ਖੋਲ੍ਹਿਆ ਹੈ, ਗੋਆ ਦੇ ਅੰਦਰ ਵੀ ਅਸੀਂ ਹਰ ਪਿੰਡ ਵਿੱਚ ਇੱਕ ਕਲੀਨਿਕ ਖੋਲ੍ਹਾਂਗੇ। ਜੇਕਰ ਗੋਆ ‘ਚ ਸਾਡੀ ਸਰਕਾਰ ਬਣੀ ਤਾਂ ਅਸੀਂ ਬਿਜਲੀ ਮੁਫਤ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਰੁਜ਼ਗਾਰ ਦੇਵਾਂਗੇ, ਰੁਜ਼ਗਾਰ ਦੇਣ ਵਿੱਚ ਸਮਾਂ ਲੱਗੇਗਾ, ਪਰ ਜਦੋਂ ਤੱਕ ਰੁਜ਼ਗਾਰ ਨਹੀਂ ਦਿੰਦੇ, ਉਦੋਂ ਤੱਕ ਬੇਰੁਜ਼ਗਾਰੀ ਭੱਤਾ ਦੇਵਾਂਗੇ, ਹਰ ਮਹੀਨੇ 3000 ਰੁਪਏ ਦੇਵਾਂਗੇ।
ਵੀਡੀਓ ਲਈ ਕਲਿੱਕ ਕਰੋ -: