Corona suspect missing: ਹਰ ਦਿਨ ਕੋਰੋਨਾ ਵਾਇਰਸ ਤਬਾਹੀ ਦੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਹੁਣ ਹੈਦਰਾਬਾਦ ਦੇ ਇੱਕ ਪਰਿਵਾਰ ਨੇ ਥਾਣੇ ਵਿੱਚcoro ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦਾ ਬੇਟਾ ਗਾਂਧੀ ਹਸਪਤਾਲ ਤੋਂ ਲਾਪਤਾ ਹੋ ਗਿਆ ਹੈ। ਉਹ ਇੱਕ ਕੋਰੋਨਾ ਸ਼ੱਕੀ ਸੀ। ਹੈਦਰਾਬਾਦ ਵਿੱਚ 39 ਸਾਲਾ ਨਰਿੰਦਰ ਸਿੰਘ ਦੇ ਕੋਲ 29 ਮਈ ਨੂੰ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ, ਜਿਸ ਤੋਂ ਬਾਅਦ ਉਸਨੂੰ ਓਸਮਾਨਿਆ ਜਨਰਲ ਹਸਪਤਾਲ ਭੇਜਿਆ ਗਿਆ। ਫਿਰ ਉਸ ਨੂੰ ਹੈਦਰਾਬਾਦ ਦੇ ਗਾਂਧੀ ਹਸਪਤਾਲ ਭੇਜਿਆ ਗਿਆ। ਨਰਿੰਦਰ ਨੂੰ ਪਰਿਵਾਰ ਵਲੋਂ ਕਿੰਗ ਕੋਟੀ ਹਸਪਤਾਲ ਭੇਜਿਆ ਗਿਆ, ਪਰ ਹਸਪਤਾਲ ਨੇ ਐਂਬੂਲੈਂਸ ਬੁਲਾ ਕੇ ਗਾਂਧੀ ਹਸਪਤਾਲ ਭੇਜ ਦਿੱਤਾ।
ਨਰਿੰਦਰ ਦੇ ਭਰਾ ਮੁਕੇਸ਼ ਦੇ ਅਨੁਸਾਰ, ਅਸੀਂ ਆਖਰੀ ਵਾਰ 30 ਤਰੀਕ ਨੂੰ ਉਸ ਨਾਲ ਗੱਲ ਕੀਤੀ ਸੀ, ਉਸਨੇ ਗਾਂਧੀ ਹਸਪਤਾਲ ਵਿੱਚ ਹੋਣ ਦੀ ਜਾਣਕਾਰੀ ਦਿੱਤੀ ਸੀ। ਪਰ ਬਾਅਦ ਵਿਚ ਉਸ ਦਾ ਫੋਨ ਬੰਦ ਹੋ ਗਿਆ, ਜਿਸ ਤੋਂ ਬਾਅਦ ਚਿੰਤਾ ਵਧਣੀ ਸ਼ੁਰੂ ਹੋ ਗਈ। ਪਰਿਵਾਰ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਹੈਦਰਾਬਾਦ ਦੇ ਹਸਪਤਾਲਾਂ ਵਿੱਚ ਪਿਛਲੇ ਦਿਨਾਂ ਵਿੱਚ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਲਾਸ਼ਾਂ ਬਦਲੀਆਂ ਜਾਂ ਗਾਇਬ ਹੋ ਰਹੀਆਂ ਹਨ।