ਕਿਸਾਨਾਂ ਲਈ ਹੁਣ ਪਹਿਲਾ ਨਾਲੋਂ ਖੇਤੀ ਕਰਨੀ ਆਸਾਨ ਹੋ ਜਾਵੇਗੀ। ਕਿਸਾਨ ਜਲਦੀ ਹੀ ਡਰੋਨ ਦੀ ਮਦਦ ਨਾਲ ਕੀਟਨਾਸ਼ਕਾਂ ਅਤੇ ਖਾਦਾਂ ਦਾ ਛਿੜਕਾਅ ਕਰ ਸਕੇਗਾ। ਇਸ ਦੇ ਲਈ ਗਰੁੜ ਏਰੋਸਪੇਸ ਡਰੋਨ ਬਣਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੇਕ ਇਨ ਇੰਡੀਆ ਮੁਹਿੰਮ ਦੇ ਤਹਿਤ ਗਰੁੜ ਏਰੋਸਪੇਸ ਇੱਕ ਸਟਾਰਟਅੱਪ ਦੇ ਤਹਿਤ ਖੇਤੀਬਾੜੀ ਸੈਕਟਰ ਲਈ 1000 ਡਰੋਨਾਂ ਦਾ ਨਿਰਮਾਣ ਕਰ ਰਿਹਾ ਹੈ। ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਂਚ ਕਰਨਗੇ। ਡਰੋਨ ਦੀ ਵਰਤੋਂ ਨਾਲ ਕਿਸਾਨਾਂ ਨੂੰ ਫਸਲਾਂ ਦੇ ਉਤਪਾਦਨ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ। ਸਟਾਰਟਅੱਪ ਦਾ ਟੀਚਾ ਖੇਤੀਬਾੜੀ ਉਦਯੋਗ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦਾ ਉਦੇਸ਼ ਕਿਸਾਨਾਂ ਨੂੰ ਫਸਲਾਂ ‘ਤੇ ਕੀਟਨਾਸ਼ਕਾਂ, ਪਾਣੀ ਅਤੇ ਖਾਦਾਂ ਦੇ ਹੱਥੀਂ ਛਿੜਕਾਅ ਤੋਂ ਅੱਗੇ ਵਧਣ ਵਿੱਚ ਮਦਦ ਕਰਨਾ ਹੈ, ਤਾਂ ਜੋ ਸਮੇਂ ਅਤੇ ਸਰੋਤਾਂ ਦੀ ਬੱਚਤ ਹੋ ਸਕੇ।
ਗਰੁੜ ਏਰੋਸਪੇਸ ਦੇ ਉਪ ਪ੍ਰਧਾਨ ਰਾਮ ਕੁਮਾਰ ਨੇ ਕਿਹਾ ਕਿ ਸਾਡੇ ਸੰਸਥਾਪਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਹਨ। ਅਸੀਂ ਅਗਲੇ ਮਹੀਨੇ ਉਨ੍ਹਾਂ ਦੇ ਸਾਹਮਣੇ 1000 ਡਰੋਨ ਬਣਾਉਣ ਦੀ ਯੋਜਨਾ ਪੇਸ਼ ਕੀਤੀ। ਪ੍ਰਧਾਨ ਮੰਤਰੀ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਸਹਿਮਤ ਹੋ ਗਏ। ਉਪ ਪ੍ਰਧਾਨ ਨੇ ਕਿਹਾ ਕਿ ਡਰੋਨ ਰਾਹੀਂ ਛਿੜਕਾਅ ਕਰਨ ਦੇ ਬਹੁਤ ਸਾਰੇ ਫਾਇਦੇ ਹਨ। ਪਹਿਲਾਂ ਇੱਕ ਏਕੜ ਲਈ ਹੱਥੀਂ ਛਿੜਕਾਅ ਲਈ ਤਿੰਨ ਤੋਂ ਚਾਰ ਘੰਟੇ ਲੱਗਦੇ ਸਨ, ਪਰ ਡਰੋਨ ਨਾਲ ਇਹ 10 ਮਿੰਟਾਂ ਵਿੱਚ ਕੀਤਾ ਜਾ ਸਕਦਾ ਹੈ। ਪ੍ਰਤੀ ਏਕੜ ਕੀਟਨਾਸ਼ਕ ਦੇ ਛਿੜਕਾਅ ਦੌਰਾਨ ਪਾਣੀ ਦੀ ਵੀ ਬੱਚਤ ਹੋਵੇਗੀ। ਡਰੋਨ ਦੀ ਵਰਤੋਂ ਨਾਲ ਘੱਟ ਲਾਗਤ ‘ਤੇ ਚੰਗੀ ਕੁਆਲਿਟੀ ਨਾਲ ਫਸਲਾਂ ਦਾ ਉਤਪਾਦਨ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: