ਰੂਸੀ ਮਿਜ਼ਾਈਲ ਸਿਸਟਮ ਐੱਸ.-400 ਦੀ ਪਹਿਲੀ ਖੇਪ ਭਾਰਤ ਪੁੱਜ ਗਈ ਹੈ। ਅਗਲੇ ਸਾਲ ਇਸ ਦੀ ਦੂਜੀ ਖੇਪ ਵੀ ਆ ਸਕਦੀ ਹੈ। ਡਿਫੈਂਸ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਿਜ਼ਾਈਲ ਸਿਸਟਮ ਨੂੰ ਪੱਛਮੀ ਸਰਹੱਦ ਦੇ ਨੇੜੇ ਤਾਇਨਾਤ ਕੀਤਾ ਜਾਵੇਗਾ। ਜਿਥੋਂ ਇਹ ਪਾਕਿਸਤਾਨ ਤੇ ਚੀਨ ਦੇ ਨਾਲ ਪੱਛਮੀ ਤੇ ਉੱਤਰ ਸਰਹੱਦਾਂ ਦੇ ਖਤਰਿਆਂ ਨਾਲ ਨਿਪਟ ਸਕਦਾ ਹੈ। ਰੂਸ ਤੇ ਭਾਰਤ ਨੇ ਅਕਤੂਬਰ 2018 ਵਿਚ S-400 ਦੀ ਸਪਲਾਈ ਨੂੰ ਲੈ ਕੇ ਡੀਲ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਫੋਨ ‘ਤੇ ਗੱਲਬਾਤ ਕੀਤੀ। ਇਸ ਬਾਰੇ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਪੁਤਿਨ ਹੁਣੇ ਜਿਹੇ ਭਾਰਤ ਦੌਰੇ ‘ਤੇ ਆਏ ਸਨ। ਇਸ ਦੌਰਾਨ ਗੱਲਬਾਤ ਨੂੰ ਅੱਗੇ ਵਧਾਉਣ ‘ਤੇ ਅਸੀਂ ਚਰਚਾ ਕੀਤੀ। ਅਸੀਂ ਫਰਟੀਲਾਈਜਰ ਦੀ ਸਪਲਾਈ ਸਣੇ ਦੋਵੇਂ ਦੇਸ਼ਾਂ ਵਿਚ ਸਹਿਯੋਗ ਵਧਾਉਣ ‘ਤੇ ਸਹਿਮਤ ਹਾਂ। ਅਸੀਂ ਦੁਨੀਆ ਭਰ ਵਿਚ ਹੋ ਰਹੀਆਂ ਘਟਨਾਵਾਂ ‘ਤੇ ਵੀ ਗੱਲਬਾਤ ਕੀਤੀ। ਪੁਤਿਨ ਦੇ ਆਫਿਸਰ ਕ੍ਰੇਮਲਿਨ ਨੇ ਦੱਸਿਆ ਕਿ ਦੋਵੇਂ ਨੇਤਾਵਾਂ ਨੇ ਇੱਕ-ਦੂਜੇ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਉਨ੍ਹਾਂ ਨੇ ਏਸ਼ੀਆ ਪ੍ਰਸ਼ਾਂਤ ਖੇਤਰ ਦੀ ਸਥਿਤੀ ਸਣੇ ਇੰਟਰਨੈਸ਼ਨਲ ਸਕਿਓਰਿਟੀ ਦੇ ਮੁੱਦਿਆਂ ‘ਤੇ ਚਰਚਾ ਕੀਤੀ।