ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਦੇ ਮੁੰਬਈ ਦਫਤਰ ‘ਚ ਵੀ ਅੱਗ ਲੱਗਣ ਦੀ ਖਬਰ ਹੈ। ਫਿਲਹਾਲ ਅੱਗ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। LIC ਦਾ ਇਹ ਦਫਤਰ ਸਾਂਤਾਕਰੂਜ਼ ਖੇਤਰ ਦੇ ਵਿਲੇ ਪਾਰਲੇ ਪੱਛਮੀ ਵਿੱਚ ਸਵਾਮੀ ਵਿਵੇਕਾਨੰਦ ਮਾਰਗ ‘ਤੇ ਸਥਿਤ ਹੈ ਅਤੇ ਨਾਨਾਵਤੀ ਹਸਪਤਾਲ ਦੇ ਸਾਹਮਣੇ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਫਿਲਹਾਲ ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਹੈ।
ਅੱਗ ਦਫ਼ਤਰ ਦੀ ਦੂਜੀ ਮੰਜ਼ਿਲ ਤੋਂ ਸ਼ੁਰੂ ਹੋਈ, ਜਿੱਥੇ ਸੈਲਰੀ ਸੇਵਿੰਗ ਸਕੀਮ ਦਾ ਦਫ਼ਤਰ ਹੈ। ਅੱਗ ਨਾਲ ਕਈ ਕੰਪਿਊਟਰਾਂ ਅਤੇ ਫਰਨੀਚਰ ਦੇ ਨੁਕਸਾਨੇ ਜਾਣ ਦੀ ਸੂਚਨਾ ਹੈ। ਮੁੰਬਈ ਫਾਇਰ ਡਿਪਾਰਟਮੈਂਟ ਦੇ ਇਕ ਅਧਿਕਾਰੀ ਨੇ ਕਿਹਾ “ਅੱਗ ਜ਼ਮੀਨੀ ਮੰਜ਼ਿਲ ਅਤੇ ਉਪਰਲੀ ਦੋ ਮੰਜ਼ਿਲਾ ਐਲਆਈਸੀ ਦਫਤਰ ਦੀ ਇਮਾਰਤ ‘ਤੇ ‘ਤਨਖਾਹ ਬਚਤ ਯੋਜਨਾ’ ਸੈਕਸ਼ਨ ਵਿਚ ਬਿਜਲੀ ਦੀਆਂ ਤਾਰਾਂ, ਇੰਸਟਾਲੇਸ਼ਨ, ਕੰਪਿਊਟਰ, ਫਾਈਲ ਰਿਕਾਰਡ, ਲੱਕੜ ਦੇ ਫਰਨੀਚਰ ਆਦਿ ਤੱਕ ਸੀਮਤ ਸੀ।” ਉਨ੍ਹਾਂ ਦੱਸਿਆ ਕਿ ਅੱਗ ਦੂਜੀ ਮੰਜ਼ਿਲ ਤੱਕ ਸੀਮਤ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: