ਦਿੱਲੀ ਦੇ ਮਸ਼ਹੂਰ ਉਪਹਾਰ ਸਿਨੇਮਾ ਹਾਲ ਵਿੱਚ ਇੱਕ ਵਾਰ ਫਿਰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਐਤਵਾਰ ਸਵੇਰੇ ਗ੍ਰੀਨ ਪਾਰਕ ਮੈਟਰੋ ਸਟੇਸ਼ਨ ਨੇੜੇ ਇਕ ਬਿਲਡਿੰਗ ‘ਚ ਅੱਗ ਲੱਗਣ ਦੀ ਸੂਚਨਾ ਮਿਲੀ ਜਦੋਂ ਫਾਇਰ ਵਿਭਾਗ ਦੀ ਟੀਮ ਉਥੇ ਪਹੁੰਚੀ ਤਾਂ ਪਤਾ ਲੱਗਾ ਕਿ ਅੱਗ ਉਪਹਾਰ ਸਿਨੇਮਾ ਹਾਲ ‘ਚ ਲੱਗੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 1997 ‘ਚ ਵੀ ਇਸ ਸਿਨੇਮਾ ਹਾਲ ‘ਚ ਅੱਗ ਲੱਗੀ ਸੀ। ਜਿਸ ‘ਚ 59 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਥੀਏਟਰ ਦੀ ਬਾਲਕੋਨੀ ਅਤੇ ਇਕ ਮੰਜ਼ਿਲ ‘ਤੇ ਲੱਗੀ ਅੱਗ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਦਿੱਲੀ ਫਾਇਰ ਸਰਵਿਸਿਜ਼ ਵਿਭਾਗ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਉਪਹਾਰ ਸਿਨੇਮਾ ‘ਚ ਐਤਵਾਰ ਸਵੇਰੇ 4.46 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਮੌਕੇ ‘ਤੇ ਪਹੁੰਚੀਆਂ। ਗਰਗ ਅਨੁਸਾਰ ਸਿਨੇਮਾ ਹਾਲ ਵਿੱਚ ਸੀਟਾਂ, ਫਰਨੀਚਰ ਅਤੇ ਕਬਾੜ ਨੂੰ ਅੱਗ ਲੱਗ ਗਈ, ਜਿਸ ਨੂੰ ਸਵੇਰੇ 7.20 ਵਜੇ ਦੇ ਕਰੀਬ ਕਾਬੂ ਕਰ ਲਿਆ ਗਿਆ। 13 ਜੂਨ 1997 ਨੂੰ ਇਸ ਸਿਨੇਮਾ ਹਾਲ ‘ਚ ਲੱਗੀ ਭਿਆਨਕ ਅੱਗ ‘ਚ 59 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”