ਅਡਾਨੀ ਗਰੁੱਪ ਦੀਆਂ ਕੰਪਨੀਆਂ ਦਾ ਮਾਰਕੀਟ ਕੈਪ ਇੱਕ ਸਾਲ ਦੇ ਅੰਦਰ ਟੌਪ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਦੀਆਂ ਕੁੱਲ 6 ਕੰਪਨੀਆਂ ਦਾ ਮਾਰਕੀਟ ਕੈਪ 9.91 ਲੱਖ ਕਰੋੜ ਰੁਪਏ ਹੋ ਚੁੱਕਾ ਹੈ। ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ ਦੁਨੀਆ ਵਿਚ 14ਵੇਂ ਨੰਬਰ ਦੇ ਸਭ ਤੋਂ ਅਮੀਰ ਬਿਜ਼ਨੈੱਸਮੈਨ ਬਣ ਗਏ ਹਨ। ਫੋਬਰਸ ਮੁਤਾਬਕ, ਉਨ੍ਹਾਂ ਦੀ ਨੈੱਟਵਰਥ 81.2 ਅਰਬ ਡਾਲਰ ਹੋ ਗਈ ਹੈ। ਜੁਲਾਈ ਵਿਚ ਗੌਤਮ ਅਡਾਨੀ ਦੀ ਜਾਇਦਾਦ 63.5 ਅਰਬ ਡਾਲਰ ਸੀ। ਮੁਕੇਸ਼ ਅੰਬਾਨੀ ਦੀ ਸੰਪਤੀ 98.8 ਅਰਬ ਡਾਲਰ ਹੈ।
ਅਡਾਨੀ ਨੇ ਇਸ ਦੌਰਾਨ ਜਿਹੜੇ ਲੋਕਾਂ ਨੂੰ ਪਿੱਛੇ ਛੱਡਿਆ ਹੈ, ਉਨ੍ਹਾਂ ਵਿਚ ਡੇਲ ਕੰਪਿਊਟਰਸ ਦੇ ਮਾਈਕਲ ਡੇਰ, ਬਲੂਮਬਰਗ ਦੇ ਮਾਈਕਲ ਬਲੂਮਬਰਗ, ਟਿਕਟਾਕ ਦੇ ਝੈਂਗ ਯੀਮਿੰਗ, ਨਾਇਕੀ ਦੇ ਫਿਲ ਨਾਈਟ, ਵਾਲਮਾਰਟ ਦੇ ਤਿੰਨ ਅਧਿਕਾਰੀਆਂ ਏਲਿਸ ਵਾਲਟਨ, ਰੋਬ ਵਾਲਟਨ, ਜਿਮ ਵਾਲਟਨ, ਬੇਵਰੇਜਸ ਫਾਰਮਾ ਦੇ ਝੋਂਗ ਸ਼ਨਸ਼ਾਨ ਅਤੇ ਟੈਲੀਕਾਮ ਦੇ ਕਾਰਲੋਸ ਸਲਿਮ ਹਨ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਪਿਛਲੇ 3 ਮਹੀਨਿਆਂ ਤੋਂ ਅਡਾਨੀ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ਵਿਚ ਵਧੀਆਂ ਹਨ। 14 ਜੂਨ ਨੂੰ ਇਨ੍ਹਾਂ ਕੰਪਨੀਆਂ ਵਿਚ ਵਿਦੇਸ਼ੀ ਨਿਵੇਸ਼ਕਾਂ ਦੇ ਨਿਵੇਸ਼ ਨੂੰ ਲੈ ਕੇ ਖਬਰ ਆਈ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਵਿਦੇਸ਼ੀ ਨਿਵੇਸ਼ਾਂ ਦਾ ਕੁਝ ਅਤਾ-ਪਤਾ ਨਹੀਂ ਹੈ ਅਤੇ ਅਡਾਨੀ ਦੇ ਸ਼ੇਅਰ ਵਿਚ ਨਿਵੇਸ਼ ਕਰਨ ਵਾਲੀਆਂ ਸਾਰੀਆਂ ਵਿਦੇਸ਼ੀਆਂ ਕੰਪਨੀਆਂ ਇੱਕ ਹੀ ਪਤੇ ‘ਤੇ ਰਜਿਸਟਰਡ ਹਨ। ਇਸ ਤੋਂ ਬਾਅਦ ਇਸ ਗਰੁੱਪ ਦੇ ਸਾਰੇ ਸ਼ੇਅਰਾਂ ਦੀਆਂ ਕੀਮਤਾਂ ਵਿਚ ਕਾਫੀ ਗਿਰਾਵਟ ਆਈ, ਜਿਸ ਕਾਰਨ ਗੌਤਮ ਅਡਾਨੀ ਜੁਲਾਈ ਵਿਚ ਦੁਨੀਆ ਦੇ ਅਮੀਰ ਬਿਜ਼ਨੈੱਸਮੈਨ ਦੀ ਰੈਂਕਿੰਗ ਵਿਚ 24ਵੇਂ ਨੰਬਰ ‘ਤੇ ਫਿਸਲ ਗਏ ਸਨ।
ਸ਼ੁੱਕਰਵਾਰ ਦੀ ਮਾਰਕੀਟ ਦੇਖੀਏ ਤਾਂ ਅਡਾਨੀ ਟੋਟਲ ਗੈਸ, ਅਡਾਨੀ ਇੰਟਰਪ੍ਰਾਈਜ਼ਿਜ਼, ਅਡਾਨੀ ਪੋਰਟ, ਅਡਾਨੀ ਪਾਵਰ, ਅਡਾਨੀ ਟ੍ਰਾਂਸਮਿਸ਼ਨ ਅਤੇ ਅਡਾਨੀ ਗ੍ਰੀਨ ਐਨਰਜੀ ਦਾ ਕੁੱਲ ਮਾਰਕੀਟ ਕੈਪ 9.91 ਲੱਖ ਕਰੋੜ ਰੁਪਏ ਹੋ ਚੁੱਕਾ ਹੈ। ਉੱਥੇ ਹੀ, ਅਡਾਨੀ ਦੀ 7ਵੀਂ ਕੰਪਨੀ ਨੇ ਵੀ ਸੇਬੀ ਕੋਲ IPO ਲਿਆਉਣ ਲਈ ਅਰਜ਼ੀ ਦਿੱਤੀ ਹੈ। ਇਸ ਮਹੀਨੇ ਤੱਕ ਉਸ ਨੂੰ ਮਨਜ਼ੂਰੀ ਮਿਲ ਸਕਦੀ ਹੈ।