Girlfriend children thrown canal: ਉਤਰਾਖੰਡ ਦੇ ਰੁੜਕੀ ਦੇ ਮੰਗਲੌਰ ਕੋਤਵਾਲੀ ਅਧੀਨ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਇਕ ਪ੍ਰੇਮੀ ਨੇ ਪ੍ਰੇਮਿਕਾ ਨਾਲ ਆਏ ਦੋ ਮਾਸੂਮ ਬੱਚਿਆਂ ਦੀ ਹੱਤਿਆ ਕਰ ਦਿੱਤੀ। ਮਤਰੇਏ ਪਿਤਾ ਨੇ ਦੋਵੇਂ ਮਾਸੂਮ ਬੱਚਿਆਂ ਨੂੰ ਉਨ੍ਹਾਂ ਦੇ ਰਾਹ ਤੋਂ ਹਟਾਉਣ ਲਈ ਮੰਗਲੌਰ ਕੋਤਵਾਲੀ ਅਧੀਨ ਗੰਗਹਰ ਪੁਲ ਤੋਂ ਨਹਿਰ ਵਿੱਚ ਸੁੱਟ ਦਿੱਤਾ। ਜਾਣਕਾਰੀ ਅਨੁਸਾਰ ਸੁਮਨ ਨਾਮ ਦੀ ਇਕ ਔਰਤ ਦਾ ਲਖਨ ਨਾਮ ਦੇ ਨੌਜਵਾਨ ਨਾਲ ਪ੍ਰੇਮ ਸੰਬੰਧ ਸੀ। ਸੁਮਨ ਦੇ ਪਤੀ ਦੀ 2019 ਵਿੱਚ ਹੋਲੀ ਵਾਲੇ ਦਿਨ ਮੌਤ ਹੋ ਗਈ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ ਸੁਮਨ ਆਪਣੇ ਦੋ ਬੱਚਿਆਂ ਨਾਲ ਉਸਦੇ ਕਥਿਤ ਪ੍ਰੇਮੀ ਲਖਨ ਕੋਲ ਗਈ ਸੀ।
ਲੰਬੇ ਸਮੇਂ ਤੋਂ ਉਹ ਲਖਨ ਨਾਲ ਆਪਣੇ 7 ਸਾਲ ਦੇ ਬੇਟੇ ਲੱਕੀ ਅਤੇ 6 ਸਾਲ ਦੇ ਬੇਟੇ ਲਵਿਸ਼ ਦੇ ਨਾਲ ਰਹਿ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸੁਮਨ ਪਿਛਲੇ ਦਿਨੀਂ ਕੰਮ ਤੋਂ ਘਰ ਗਈ ਸੀ, ਤਾਂ ਬੱਚੇ ਘਰ ਵਿੱਚ ਸਨ। ਸਥਾਨਕ ਸੂਤਰਾਂ ਅਨੁਸਾਰ, ਲਖਨ ਬੱਚਿਆਂ ਨੂੰ ਪਸੰਦ ਨਹੀਂ ਕਰਦਾ ਸੀ। ਇਸ ਕਾਰਨ ਕਰਕੇ, ਉਸਨੇ ਬੱਚਿਆਂ ਨੂੰ ਮਾਰਨ ਦੀ ਯੋਜਨਾ ਬਣਾਈ। ਪੁਲਿਸ ਨੇ ਵੱਡੇ ਬੇਟੇ ਲੱਕੀ ਦੀ ਲਾਸ਼ ਬਰਾਮਦ ਕੀਤੀ ਹੈ। ਛੋਟੇ ਬੇਟੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਐਸ.ਡੀ.ਆਰ.ਐਫ. ਨੂੰ ਮੌਕੇ ‘ਤੇ ਬੁਲਾ ਕੇ ਜਾਂਚ ਕੀਤੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਛੋਟੇ ਬੱਚੇ ਦੀ ਭਾਲ ਜਾਰੀ ਹੈ।
ਦੇਖੋ ਵੀਡੀਓ : ਕਿਸਾਨੀ ਅੰਦੋਲਨ ਤੇ ਪਹੁੰਚੇ ਇਸ ਵੈਦ ਦੇ ਨੁਸਖਿਆਂ ਨੇ ਕਰ ਦਿੱਤੀ ਕਮਾਲ, ਤੁਹਾਡੇ ਲਈ ਵੀ ਹੋਣਗੇ ਲਾਹੇਵੰਦ