ਮੱਧ ਪ੍ਰਦੇਸ਼ ਦੇ ਸ਼ਿਵਪੁਰੀ ‘ਚ ਇਕ ਵਿਧਵਾ ਨੂੰਹ ਨੂੰ ਆਪਣੀ ਸੱਸ-ਸਹੁਰੇ ਦੀ ਜ਼ਿੱਦ ਅੱਗੇ ਝੁਕਣਾ ਪਿਆ। ਇਲਾਕੇ ਦੇ ਇੱਕ ਪਰਿਵਾਰ ਨੇ ਪਰੰਪਰਾਵਾਂ ਨੂੰ ਤੋੜਦੇ ਹੋਏ ਆਪਣੀ ਵਿਧਵਾ ਨੂੰਹ ਦਾ ਵਿਆਹ ਆਪਣੇ ਛੋਟੇ ਬੇਟੇ ਨਾਲ ਕਰਵਾ ਦਿੱਤਾ। ਅਸਲ ਵਿੱਚ ਸੱਸ ਆਪਣੀ ਵਿਧਵਾ ਨੂੰਹ ਅਤੇ ਉਸ ਦੀ ਇੱਕ ਸਾਲ ਦੀ ਧੀ ਨੂੰ ਆਪਣੇ ਤੋਂ ਦੂਰ ਨਹੀਂ ਜਾਣ ਦੇਣਾ ਚਾਹੁੰਦੀ ਸੀ। ਇਸ ਲਈ ਉਸ ਨੇ ਇਹ ਫੈਸਲਾ ਲਿਆ।
ਜਾਣਕਾਰੀ ਅਨੁਸਾਰ ਸ਼ਿਵਪੁਰੀ ਦੇ ਨਵਾਬ ਸਾਹਬ ਰੋਡ ਰਹਿਣ ਵਾਲੇ ਅਧਿਆਪਕ ਅਸ਼ੋਕ ਚੌਧਰੀ ਦੇ ਪੁੱਤਰ ਸੂਰਜ ਦਾ ਵਿਆਹ 2018 ‘ਚ ਫਤਿਹਪੁਰ ਵਾਸੀ ਸਪਨਾ ਨਾਲ ਹੋਇਆ ਸੀ। 2020 ਵਿੱਚ ਸਪਨਾ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਕੋਰੋਨਾ ਦਾ ਕਹਿਰ ਵਧਣ ਲੱਗਾ ਅਤੇ ਅਪ੍ਰੈਲ 2021 ‘ਚ ਸੂਰਜ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਆਪਣੀ ਨੂੰਹ ਅਤੇ ਇੱਕ ਸਾਲ ਦੀ ਬੱਚੀ ਦੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ।
ਦੂਜੇ ਪਾਸੇ ਸਪਨਾ ਦੇ ਮਾਤਾ-ਪਿਤਾ ਨੇ ਉਸ ਦਾ ਦੂਜਾ ਵਿਆਹ ਕਰਵਾਉਣ ਦੀ ਗੱਲ ਸ਼ੁਰੂ ਕਰ ਦਿੱਤੀ ਹੈ। ਜਿਸ ‘ਤੇ ਸਪਨਾ ਦੇ ਸਹੁਰੇ ਵਾਲਿਆਂ ਨੇ ਕਿਹਾ ਕਿ ਉਹ ਆਪਣਾ ਬੇਟਾ ਗੁਆ ਚੁੱਕੇ ਹਨ, ਹੁਣ ਨੂੰਹ ਅਤੇ ਪੋਤੀ ਨੂੰ ਗੁਆਉਣਾ ਨਹੀਂ ਚਾਹੁੰਦੇ। ਇਸ ਤੋਂ ਬਾਅਦ ਸਪਨਾ ਦੇ ਸੱਸ-ਸਹੁਰੇ ਨੇ ਉਸ ਦਾ ਵਿਆਹ ਉਸ ਦੇ ਦਿਓਰ ਮਨੋਜ ਨਾਲ ਕਰਵਾਉਣ ਬਾਰੇ ਸੋਚਿਆ। ਜਦੋਂ ਸਪਨਾ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਪਹਿਲਾਂ ਤਾਂ ਉਸ ਨੇ ਇਨਕਾਰ ਕਰ ਦਿੱਤਾ ਪਰ ਫਿਰ ਉਸ ਨੂੰ ਆਪਣੀ ਸੱਸ ਦੀ ਜ਼ਿੱਦ ਅੱਗੇ ਝੁਕਣਾ ਪਿਆ। ਸਪਨਾ ਦੀ ਸਹਿਮਤੀ ਤੋਂ ਬਾਅਦ, ਉਸਦੇ ਸੱਸ-ਸਹੁਰੇ ਨੇ ਆਪਣੀ ਪੋਤੀ ਆਰੂ ਉਰਫ ਜੀਵਕਾ ਦੇ ਪਹਿਲੇ ਜਨਮ ਦਿਨ ‘ਤੇ ਉਸਦਾ ਵਿਆਹ ਸੂਰਜ ਦੇ ਛੋਟੇ ਭਰਾ ਮਨੋਜ ਨਾਲ ਕਰਵਾ ਦਿੱਤਾ। ਸਪਨਾ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਵਿਆਹ ਤੋਂ ਦੋਵਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ ਅਤੇ ਮਾਸੂਮ ਆਰੂ ਨੂੰ ਪਿਤਾ ਦਾ ਪਰਛਾਵਾਂ ਮਿਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: