ਸਵਦੇਸ਼ੀ ਤੌਰ ‘ਤੇ ਨਿਰਮਿਤ ਡੋਰਨੀਅਰ 228 ਜਹਾਜ਼ ਅੱਜ ਆਪਣੀ ਪਹਿਲੀ ਕਮਰਸ਼ੀਅਲ ਫਲਾਈਟ ਭਰੇਗਾ। ਇਹ ਵਿਸ਼ੇਸ਼ ਜਹਾਜ਼ ਅਰੁਣਾਚਲ ਪ੍ਰਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਨੂੰ ਹਵਾਈ ਸੰਪਰਕ ਪ੍ਰਦਾਨ ਕਰੇਗਾ। ਇਸ ਨੂੰ ਭਾਰਤੀ ਹਵਾਬਾਜ਼ੀ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਘਟਨਾਕ੍ਰਮ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਇਸ ਜਹਾਜ਼ ਰਾਹੀਂ ਦੇਸ਼ ਦੇ ਬਾਕੀ ਹਿੱਸਿਆਂ ਨਾਲ ਉੱਤਰ ਪੂਰਬ ਦੀ ਹਵਾਈ ਸੇਵਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।
ਇਸ 17 ਸੀਟਾਂ ਵਾਲੇ ਡੋਰਨੀਅਰ ਜਹਾਜ਼ ਰਾਹੀਂ ਅਰੁਣਾਚਲ ਪ੍ਰਦੇਸ਼ ਦੇ ਪੰਜ ਸ਼ਹਿਰਾਂ ਨੂੰ ਅਸਾਮ ਦੇ ਡਿਬਰੂਗੜ੍ਹ ਨਾਲ ਜੋੜਿਆ ਜਾਵੇਗਾ। ਦੱਸ ਦੇਈਏ ਕਿ ਅਲਾਇੰਸ ਏਅਰ ਨੇ 17 ਸੀਟਾਂ ਵਾਲੇ ਡੋਰਨੀਅਰ 228 ਜਹਾਜ਼ ਲਈ ਫਰਵਰੀ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (HAL) ਨਾਲ ਸਮਝੌਤਾ ਕੀਤਾ ਸੀ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਵਦੇਸ਼ੀ ਜਹਾਜ਼ਾਂ ਦੀ ਪਹਿਲੀ ਵਪਾਰਕ ਉਡਾਣ ਅਸਾਮ ਦੇ ਡਿਬਰੂਗੜ੍ਹ ਅਤੇ ਅਰੁਣਾਚਲ ਪ੍ਰਦੇਸ਼ ਦੇ ਪਾਸੀਘਾਟ ਵਿਚਕਾਰ ਹੋਵੇਗੀ।
ਇੱਕ ਪਾਸੇ ਜਿੱਥੇ ਪਹਿਲੀ ਕਮਰਸ਼ੀਅਲ ਫਲਾਈਟ ਰਵਾਨਾ ਹੋਵੇਗੀ, ਉੱਥੇ ਹੀ ਦੂਜੇ ਪਾਸੇ ਅਸਾਮ ਦੇ ਲੀਲਾਬਾੜੀ ਵਿੱਚ ਅੱਜ ਪਹਿਲੀ ਫਲਾਈਟ ਟਰੇਨਿੰਗ ਇੰਸਟੀਚਿਊਟ ਦਾ ਉਦਘਾਟਨ ਵੀ ਕੀਤਾ ਜਾਵੇਗਾ। ਦੋਵਾਂ ਪ੍ਰੋਗਰਾਮਾਂ ਵਿੱਚ ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਅਤੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਦੇ ਨਾਲ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਵੀ ਮੌਜੂਦ ਰਹਿਣਗੇ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”