ਕਲਵਰੀ ਸ਼੍ਰੇਣੀ ਦੀਆਂ ਪਣਡੁੱਬੀਆਂ ਦੀ ਪੰਜਵੀਂ ਪਣਡੁੱਬੀ ‘INS ਵਗੀਰ’ ਨੂੰ ਸੋਮਵਾਰ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ। ਇਸ ਨਾਲ ਬਲ ਦੀ ਤਾਕਤ ਵਿੱਚ ਹੋਰ ਵਾਧਾ ਹੋਵੇਗਾ। INS ਵਗੀਰ ਨੂੰ ਮਜ਼ਾਗਨ ਡੌਕ ਸ਼ਿਪ ਬਿਲਡਰਜ਼ ਲਿਮਿਟੇਡ (MDL) ਦੁਆਰਾ ਫਰਾਂਸ ਦੇ ਮੈਸਰਜ਼ ਨੇਵਲ ਗਰੁੱਪ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। INS ਵਗੀਰ ਨੂੰ ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਦੀ ਮੌਜੂਦਗੀ ਵਿੱਚ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਹੈ।
ਭਾਰਤੀ ਜਲ ਸੈਨਾ ਦੇ ਅਨੁਸਾਰ ਇਹ ਪਣਡੁੱਬੀ ਦੁਸ਼ਮਣ ਨੂੰ ਰੋਕਣ ਦੀ ਭਾਰਤੀ ਜਲ ਸੈਨਾ ਦੀ ਸਮਰੱਥਾ ਨੂੰ ਵਧਾ ਕੇ ਭਾਰਤ ਦੇ ਸਮੁੰਦਰੀ ਹਿੱਤਾਂ ਨੂੰ ਅੱਗੇ ਵਧਾਏਗੀ। ਇਨ੍ਹਾਂ ਹੀ ਨਹੀ , ਇਹ ਸੰਕਟ ਦੇ ਸਮੇਂ ਨਿਰਣਾਇਕ ਸੱਟਾਂ ਮਾਰਨ ਲਈ ਖੁਫੀਆ, ਨਿਗਰਾਨੀ ਅਤੇ ਖੋਜ (ISR) ਆਪਰੇਸ਼ਨਾਂ ਨੂੰ ਚਲਾਉਣ ਵਿਚ ਵੀ ਮਦਦਗਾਰ ਸਾਬਤ ਹੋਵੇਗਾ। ਜਲ ਸੈਨਾ ਅਨੁਸਾਰ ‘ਵਗੀਰ’ ਦਾ ਅਰਥ ‘ਸੈਂਡ ਸ਼ਾਰਕ’ ਹੈ, ਜੋ ਕਿ ਤਿਆਰੀ ਅਤੇ ਨਿਡਰਤਾ ਨੂੰ ਦਰਸਾਉਂਦਾ ਹੈ। ਪਾਣੀ ਦੇ ਅੰਦਰ ਇਸ ਦੀ ਗਤੀ 40KMPH ਦੀ ਹੈ।
ਇਹ ਵੀ ਪੜ੍ਹੋ : ਰਿਸ਼ਭ ਪੰਤ ਲਈ ਪ੍ਰਾਰਥਨਾ ਕਰਨ ਮਹਾਕਾਲੇਸ਼ਵਰ ਪਹੁੰਚੇ ਸੂਰਿਆ-ਕੁਲਦੀਪ ਤੇ ਸੁੰਦਰ, ਭਸਮ ਆਰਤੀ ‘ਚ ਹੋਏ ਸ਼ਾਮਲ
ਜਲ ਸੈਨਾ ਨੇ ਦੱਸਿਆ ਕਿ ‘INS ਵਗੀਰ’ ਦੁਨੀਆ ਦੇ ਕੁਝ ਸਰਵੋਤਮ ‘ਸੈਂਸਰਾਂ’ ਅਤੇ ਹਥਿਆਰਾਂ ਨਾਲ ਲੈਸ ਹੈ। ਇਸ ਵਿਚ ‘ਤਾਰ ਗਾਈਡਡ ਟਾਰਪੀਡੋ’ ਅਤੇ ਸਤ੍ਹਾ ਤੋਂ ਸਤ੍ਹਾ ‘ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਸ਼ਾਮਲ ਹਨ, ਜੋ ਦੁਸ਼ਮਣ ਦੇ ਵੱਡੇ ਬੇੜੇ ਨੂੰ ਬੇਅਸਰ ਕਰ ਸਕਦੀਆਂ ਹਨ। ਜਲ ਸੈਨਾ ਦੇ ਅਨੁਸਾਰ, ਪਣਡੁੱਬੀ ਵਿੱਚ ਵਿਸ਼ੇਸ਼ ਆਪਰੇਸ਼ਨ ਲਈ ਸਮੁੰਦਰੀ ਕਮਾਂਡੋਜ਼ ਨੂੰ ਪਾਣੀ ‘ਤੇ ਉਤਾਰਨ ਦੀ ਸਮਰੱਥਾ ਹੈ। ਇਸ ਦੇ ਨਾਲ ਹੀ, ਇਸ ਦੇ ਸ਼ਕਤੀਸ਼ਾਲੀ ਡੀਜ਼ਲ ਇੰਜਣ ‘ਬੈਟਰੀਆਂ’ ਨੂੰ ਬਹੁਤ ਤੇਜ਼ੀ ਨਾਲ ਚਾਰਜ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੱਸਿਆ ਜਾ ਰਿਹਾ ਹੈ ਕਿ ਸਵੈ-ਰੱਖਿਆ ਲਈ ਇਸ ਵਿੱਚ ਅਤਿ-ਆਧੁਨਿਕ ‘ਟਾਰਪੀਡੋ ਡਿਕੋਏ ਸਿਸਟਮ’ ਲਗਾਇਆ ਗਿਆ ਹੈ। ਹਿੰਦ ਮਹਾਸਾਗਰ ‘ਚ ਚੀਨੀ ਜਲ ਸੈਨਾ ਦੀ ਵਧਦੀ ਮੌਜੂਦਗੀ ਦਰਮਿਆਨ ‘INS ਵਗੀਰ’ ਨੂੰ ਭਾਰਤੀ ਜਲ ਸੈਨਾ ‘ਚ ਸ਼ਾਮਲ ਕੀਤਾ ਗਿਆ ਹੈ।