ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਯੂਪੀ ਦੇ ਦੋ ਦਿਨਾਂ ਦੌਰੇ ‘ਤੇ ਹਨ। ਅੱਜ ਸਵੇਰੇ ਉਨ੍ਹਾਂ ਨੇ ਅਯੁੱਧਿਆ ਦੇ ਹਨੂੰਮਾਨਗੜ੍ਹੀ ਮੰਦਰ ਦੇ ਦਰਸ਼ਨ ਕੀਤੇ। ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਅਯੁੱਧਿਆ ਪਹੁੰਚੇ।
ਉਹ ਸ਼ਾਮ 6 ਵਜੇ ਸਰਯੂ ਆਰਤੀ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਮਹੰਤਾਂ ਨਾਲ ਸਰਯੂ ਨਦੀ ਦਾ ਦੁੱਧ-ਅਭਿਸ਼ੇਕ ਕੀਤਾ। ਇਸ ਤੋਂ ਬਾਅਦ ਸਰਯੂ ਦੀ ਆਰਤੀ ਕੀਤੀ ਗਈ। ਸਰਯੂ ਪੂਜਨ ਸਮੇਂ ਸ੍ਰੀ ਕੇਜਰੀਵਾਲ ਦੇ ਨਾਲ ਆਲ ਇੰਡੀਆ ਨਿਰਵਾਣ ਅੰਨੀ ਅਖਾੜੇ ਦੇ ਮਹੰਤ ਧਰਮਦਾਸ, ਆਮ ਆਦਮੀ ਪਾਰਟੀ (ਆਪ) ਦੇ ਸੂਬਾ ਇੰਚਾਰਜ ਅਤੇ ਸੰਸਦ ਮੈਂਬਰ ਸੰਜੇ ਸਿੰਘ ਆਦਿ ਪ੍ਰਮੁੱਖ ਤੌਰ ’ਤੇ ਹਾਜ਼ਰ ਸਨ। ਕੇਜਰੀਵਾਲ ਨੇ ਕਰੀਬ ਇੱਕ ਘੰਟਾ ਸਰਯੂ ਦੇ ਕਿਨਾਰੇ ਬਿਤਾਇਆ।
ਵੀਡੀਓ ਲਈ ਕਲਿੱਕ ਕਰੋ -: