ਪੱਛਮੀ ਬੰਗਾਲ ਵਿਚ ਭਵਾਨੀਪੁਰ ਸੀਟ ‘ਤੇ ਜ਼ਿਮਨੀ ਚੋਣ ਵਿਚ ਮੁੱਖ ਮੰਤਰੀ ਮਮਤਾ ਭਾਜਪਾ ਦੀ ਪ੍ਰਿਯੰਕਾ ਟਿਬਰੇਵਾਲ ਨੂੰ ਮਾਤ ਦਿੰਦੇ ਨਜ਼ਰ ਆ ਰਹੇ ਹਨ। ਮਮਤਾ ਬੈਨਰਜੀ ਪ੍ਰਿਯੰਕਾ ਤੋਂ 12,435 ਵੋਟਾਂ ਨਾਲ ਅੱਗੇ ਹਨ। ਇਸ ਤੋਂ ਉਤਸ਼ਾਹਤ ਮਮਤਾ ਬੈਨਰਜੀ ਦੇ ਸਮਰਥਕਾਂ ਨੇ ਜਸ਼ਨ ਮਨਾਉਣੇ ਵੀ ਸ਼ੁਰੂ ਕਰ ਦਿੱਤੇ ਹਨ।
ਭਵਾਨੀਪੁਰ ਸੀਟ ‘ਤੇ ਤੀਜੇ ਗੇੜ ਦੀ ਗਿਣਤੀ ਤੋਂ ਬਾਅਦ ਸੀਐਮ ਮਮਤਾ ਬੈਨਰਜੀ ਨੇ ਵੱਡੀ ਲੀਡ ਬਣਾ ਲਈ ਹੈ। ਮੁੱਖ ਮੰਤਰੀ ਮਮਤਾ ਹੁਣ ਭਾਜਪਾ ਦੀ ਪ੍ਰਿਯੰਕਾ ਤਿਬਰੇਵਾਲ ਤੋਂ 4600 ਵੋਟਾਂ ਨਾਲ ਅੱਗੇ ਹਨ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ.ਐੱਮ.ਸੀ. ਮੁਖੀ ਮਮਤਾ ਬੈਨਰਜੀ ਗਿਣਤੀ ਦੇ ਪਹਿਲੇ ਪੜਾਅ ਵਿੱਚ 3680 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜਦੋਂ ਕਿ ਭਾਜਪਾ ਉਮੀਦਵਾਰ ਪ੍ਰਿਯੰਕਾ ਤਿਬਰੇਵਾਲ ਨੂੰ ਹੁਣ ਤੱਕ 881 ਵੋਟਾਂ ਮਿਲੀਆਂ ਹਨ। ਭਵਾਨੀਪੁਰ ਸੀਟ ਲਈ ਦੂਜੇ ਗੇੜ ਦੀ ਗਿਣਤੀ ਖਤਮ ਹੋ ਗਈ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਹੁਣ 2500 ਵੋਟਾਂ ਨਾਲ ਅੱਗੇ ਚੱਲ ਰਹੀ ਹੈ।