ਉੱਤਰ ਪ੍ਰਦੇਸ਼ ਦੇ ਮੰਤਰੀ ਸੁਨੀਲ ਭਰਾਲਾ ਨੇ AIMIM ਦੇ ਮੁਖੀ ਅਸਦੁਦੀਨ ਓਵੈਸੀ ‘ਤੇ ਹਮਲਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਸਚਿਨ ਅਤੇ ਸ਼ੁਭਮ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਮੰਤਰੀ ਸੁਨੀਲਾ ਭਰਾਲਾ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ।
ਮੰਤਰੀ ਸੁਨੀਲ ਭਰਾਲਾ ਨੇ ਮਾਮਲੇ ਦੇ ਦੋਸ਼ੀ ਸਚਿਨ ਸ਼ਰਮਾ ਅਤੇ ਸ਼ੁਭਮ ਦੇ ਪਰਿਵਾਰਾਂ ਨੂੰ ਪੱਛਮੀ ਉੱਤਰ ਪ੍ਰਦੇਸ਼ ਵਿੱਚ ਅਸਦੁਦੀਨ ਓਵੈਸੀ ‘ਤੇ 4 ਫਰਵਰੀ ਨੂੰ ਹੋਏ ਹਮਲੇ ਦੀ “ਨਿਰਪੱਖ ਜਾਂਚ” ਦਾ ਭਰੋਸਾ ਦਿੱਤਾ, ਜਿਸ ਵਿੱਚ ਲੋਕ ਸਭਾ ਮੈਂਬਰ ਓਵੈਸੀ ਦੀ ਕਾਰ ‘ਤੇ ਗੋਲੀਬਾਰੀ ਕੀਤੀ ਗਈ ਸੀ। ਦੱਸ ਦੇਈਏ ਕਿ ਮੰਤਰੀ ਸੁਨੀਲ ਭਰਾਲਾ ਨੇ ਮੰਗਲਵਾਰ ਨੂੰ ਗੌਤਮ ਬੁੱਧ ਨਗਰ ਵਿੱਚ ਸਚਿਨ ਸ਼ਰਮਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ।
ਯੂਪੀ ਦੇ ਮੰਤਰੀ ਸੁਨੀਲ ਭਰਾਲਾ ਨੇ ਟਵੀਟ ਕੀਤਾ, ‘ਅਸੀਂ ਸਚਿਨ ਸ਼ਰਮਾ ਅਤੇ ਸ਼ੁਭਮ ਦੇ ਪਰਿਵਾਰ ਦਾ ਹਰ ਤਰ੍ਹਾਂ ਨਾਲ ਸਮਰਥਨ ਕਰਾਂਗੇ, ਉਨ੍ਹਾਂ ਨੂੰ ਪੂਰਾ ਸਹਿਯੋਗ ਦੇਵਾਂਗੇ, ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ।’ ਓਵੈਸੀ ‘ਤੇ ਹਮਲਾ ਕਰਨ ਦੇ ਦੋਸ਼ੀ ਸਚਿਨ ਨੇ ਦੱਸਿਆ ਕਿ 2014 ‘ਚ ਅਸਦੁਦੀਨ ਓਵੈਸੀ ਦੇ ਭਰਾ ਅਕਬਰੂਦੀਨ ਓਵੈਸੀ ਦਾ ਬਿਆਨ ਆਇਆ ਸੀ, ਜਿਸ ‘ਚ ਉਸ ਨੇ ਕਿਹਾ ਸੀ ਕਿ ਤਾਜ ਮਹਿਲ ਅਤੇ ਕੁਤੁਬ ਮੀਨਾਰ ਸਾਡੇ ਪਿਉ-ਦਾਦੇ ਦੇ ਹਨ ਅਤੇ ਤੁਸੀਂ ਸਾਨੂੰ ਖਤਮ ਕਰਨ ਦੀ ਗੱਲ ਕਰਦੇ ਹੋ। ਇਸ ਗੱਲ ਨੂੰ ਲੈ ਕੇ ਉਹ ਉਸ ਨਾਲ ਬਹੁਤ ਨਾਰਾਜ਼ ਸੀ।
ਵੀਡੀਓ ਲਈ ਕਲਿੱਕ ਕਰੋ -: