ਯੂ. ਪੀ. ਦੇ ਸੁਲਤਾਨਪੁਰ ਵਿਚ ਪੂਰਵਾਂਚਲ ਐਕਸਪ੍ਰੈੱਸ ‘ਤੇ ਏਅਰਫੋਰਸ ਦੇ ਲੜਾਕੂ ਜਹਾਜ਼ਾਂ ਦੀ ਲੈਂਡਿੰਗ ਅਤੇ ਟੇਕ-ਆਫ ਦੀ ਤਿਆਰੀ ਪੂਰੀ ਕਰ ਲਈ ਗਈ ਹੈ।
ਇਹ ਟ੍ਰਾਇਲ 13 ਨਵੰਬਰ ਤੋਂ ਸ਼ੁਰੂ ਹੋਵੇਗਾ ਤੇ 4 ਦਿਨ ਤੱਕ ਚੱਲੇਗਾ। 16 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਹਰਕਿਊਲਸ ਜਹਾਜ਼ ਰਾਹੀਂ ਲੈਂਡ ਕਰਨਗੇ ਅਤੇ ਪੂਰੀ ਦੁਨੀਆ ਉਨ੍ਹਾਂ ਦੀ ਤਾਕਤ ਦੇਖੇਗੀ।
ਐਕਸਪ੍ਰੈੱਸ-ਵੇ ਏਅਰ ਸਟ੍ਰੀਮ ਉਤੇ ਲੈਂਡਿੰਗ ਲਈ ਏਅਰਫੋਰਸ ਦੇ ਲਗਭਗ 30 ਲੜਾਕੂ ਜਹਾਜ਼ ਉਡਾਨ ਭਰਨਗੇ। ਸੂਤਰਾਂ ਮੁਤਾਬਕ 16 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਵਿਚ ਏਅਰਫੋਰਸ ਦੇ ਸੁਖੋਈ-30, ਐੱਮ. ਕੇ. ਆਈ., ਸੀ-130 ਜੇ ਸੁਪਰ ਹਰਕਿਊਲਸ ਵਰਗੇ ਜਹਾਜ਼ ਲੈਂਡ ਕਰਨਗੇ। ਐਕਸਪ੍ਰੈੱਸ ਵੇ ‘ਤੇ ‘ਟਚ ਐਂਡ ਗੋ’ ਆਪ੍ਰੇਸ਼ਨ ਦੌਰਾਨ ਕਈ ਸੁਖੋਈ ਲੜਾਕੂ ਜਹਾਜ਼ ਲੈਂਡ ਕਰਦੇ ਹੀ ਵਾਪਸ ਟੇਕ ਆਫ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
ਰਾਜਸਥਾਨ ਦੇ ਬਾੜਮੇਰ ਦੀ ਤਰ੍ਹਾਂ ਇਥੇ ਵੀ ਸਿੱਧੇ ਹੀ ਐਕਸਪ੍ਰੈਸ ਵੇ ਦੇ ਰਨਵੇ ‘ਤੇ ਸੁਪਰ ਹਰਕਿਊਲਸ ਵਿਚ ਪੀ. ਐੱਮ. ਮੋਦੀ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਲੈਂਡ ਕਰਨ ਦੀ ਖਬਰ ਹੈ। ਇਹ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਤੋਂ ਉਡਾਨ ਭਰਨਗੇ।