ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਾਬਾ ਕੇਦਾਰ ਦੇ ਧਾਮ ਪੁੱਜੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਮੰਦਰ ਨੂੰ ਫੁੱਲਾਂ ਅਤੇ ਹਾਰਾਂ ਨਾਲ ਸਜਾਇਆ ਗਿਆ ਹੈ। ਇਸ ਦੇ ਲਈ ਰਿਸ਼ੀਕੇਸ਼ ਤੋਂ 15 ਕੁਇੰਟਲ ਫੁੱਲ ਮੰਗਵਾਏ ਗਏ ਹਨ। ਦੀਵਾਲੀ ਦੇ ਸ਼ੁਭ ਮੌਕੇ ‘ਤੇ ਕੇਦਾਰਨਾਥ ਮੰਦਰ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਮੰਦਰ ਵਿੱਚ ਆਰਤੀ ਕੀਤੀ ਗਈ। ਧਾਮ ਵਿੱਚ ਲੋਕਾਂ ਨੇ ਪਟਾਕੇ ਚਲਾ ਕੇ ਦੀਵਾਲੀ ਮਨਾਈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਇੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਿਸ, ਪੀਐੱਸਸੀ ਅਤੇ ਹੋਰ ਸੁਰੱਖਿਆ ਬਲਾਂ ਦੇ ਜਵਾਨ ਰੁਦਰ ਪੁਆਇੰਟ ਤੋਂ ਕੇਦਾਰਨਾਥ ਮੰਦਰ ਅਤੇ ਧਿਆਨ ਗੁਫਾ ਸਮੇਤ ਗਰੁੜਚੱਟੀ ਤੱਕ ਤਿਆਰ ਹਨ। ਹਰ ਪਾਸੇ ਸੀਸੀਟੀਵੀ ਨਿਗਰਾਨੀ ਹੈ। ਗੌਰੀਕੁੰਡ ਤੋਂ ਕੇਦਾਰਨਾਥ ਵਿਚਕਾਰ ਪਹਾੜਾਂ ਅਤੇ ਹੋਰ ਥਾਵਾਂ ‘ਤੇ ਸਿਪਾਹੀ ਤਾਇਨਾਤ ਹਨ। ਕੇਦਾਰਨਾਥ ‘ਚ ਮੰਦਰ ਮਾਰਗ ‘ਤੇ ਬੈਰੀਕੇਡਿੰਗ ਕੀਤੀ ਗਈ ਹੈ। ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਅੱਜ 6 ਵਜੇ ਤੋਂ ਲੈ ਕੇ 11.30 ਵਜੇ ਤੱਕ ਚਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੀਬ ਦੋ ਘੰਟੇ ਕੇਦਾਰਨਾਥ ਧਾਮ ‘ਚ ਰੁਕੇ।
ਕੇਦਾਰਨਾਥ ਧਾਮ ‘ਚ ਪੂਜਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਬਾ ਦੀ ਆਰਤੀ ਕਰਦੇ ਹੋਏ ਦੇਸ਼ ਦੀ ਭਲਾਈ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਪੁਜਾਰੀਆਂ ਨੇ PM ਮੋਦੀ ਨੂੰ ਤਿਲਕ ਲਗਾਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਰੁਦਰਾਕਸ਼ ਦੀ ਮਾਲਾ, ਪੀਲੇ ਕੱਪੜੇ ਅਤੇ ਸ਼ਾਲ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਕੇਦਾਰਨਾਥ ਮੰਦਰ ਦੇ ਅੰਦਰ ਪੂਜਾ ਕਰ ਰਹੇ ਹਨ। ਤੀਰਥ ਪੁਰੋਹਿਤ ਪ੍ਰਧਾਨ ਮੰਤਰੀ ਦੀ ਪੂਜਾ ਕਰ ਰਹੇ ਹਨ। ਇਸ ਦੌਰਾਨ ਪੀਐਮ ਨੇ ਬਾਬਾ ਕੇਦਾਰਨਾਥ ਨੂੰ ਭਗਵਾਨ ਸ਼ਿਵ ਦੇ ਰੂਪ ਵਿੱਚ ਬਾਘੰਬਰ ਦੇ ਕੱਪੜੇ ਭੇਟ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੰਦਰ ਦੀ ਪਰਿਕਰਮਾ ਕੀਤੀ।
ਵੀਡੀਓ ਲਈ ਕਲਿੱਕ ਕਰੋ -: