ਦਿੱਲੀ ਦੇ ਕਨਾਟ ਪਲੇਸ ਵਿਚ ਇਕ ਸ਼ੋਅਰੂਮ ਦੇ ਬਾਹਰ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਉਥੇ ‘ਮਨੁੱਖੀ ਬੰਬ’ ਹੋਣ ਦੀ ਸੂਚਨਾ ਮਿਲੀ। ਤਿਓਹਾਰੀ ਸੀਜ਼ਨ ਦੌਰਾਨ ‘ਮਨੁੱਖੀ ਬੰਬ’ ਦੀ ਖਬਰ ਮਿਲਣ ਕਾਰਨ ਪੁਲਿਸ ਦੇ ਹੋਸ਼ ਉਡ ਗਏ। ਬੰਬ ਨਿਰੋਧਕ ਦਸਤੇ ਨੂੰ ਤੁਰੰਤ ਮੌਕੇ ਉਤੇ ਭੇਜਿਆ ਗਿਆ। ਪੁਲਿਸ ਜਦੋਂ ਉਥੇ ਪੁੱਜੀ ਤਾਂ ਉਨ੍ਹਾਂ ਦੇਖਿਆ ਕਿ ਇਕ ਵਿਅਕਤੀ ਉਥੇ ਸ਼ੋਅਰੂਮ ਵਾਲਿਆਂ ਨੂੰ ਧਮਕੀ ਦੇ ਰਿਹਾ ਸੀ ਕਿ ਉਸ ਕੋਲ ਬੰਬ ਤੇ ਉਹ ਸ਼ੋਅਰੂਮ ਨੂੰ ਉਡਾ ਦੇਵੇਗਾ।
ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਇਸ ਦੇ ਨਾਲ ਹੀ ਬੰਬ ਨਿਰੋਧਕ ਦਸਤੇ ਨੇ ਪੂਰੇ ਸ਼ੋਅਰੂਮ ਦੀ ਤਲਾਸ਼ੀ ਲਈ। ਪਰ ਉੱਥੇ ਬੰਬ ਵਰਗਾ ਕੁਝ ਨਹੀਂ ਮਿਲਿਆ। ਫਿਲਹਾਲ ਪੁਲਿਸ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੇ ਝੂਠ ਬੋਲ ਕੇ ਦਹਿਸ਼ਤ ਕਿਉਂ ਫੈਲਾਈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਅੱਤਵਾਦੀ ਹਮਲੇ ਦੀ ਸੰਭਾਵਨਾ ਨੂੰ ਦੇਖਦੇ ਹੋਏ ਪਿਛਲੇ ਮਹੀਨੇ ਤੋਂ ਦਿੱਲੀ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਾਸ਼ਟਰੀ ਰਾਜਧਾਨੀ ‘ਚ ਅੱਤਵਾਦੀ ਹਮਲੇ ਦੀ ਸੂਚਨਾ ਦੇ ਮੱਦੇਨਜ਼ਰ ਅੱਤਵਾਦ ਵਿਰੋਧੀ ਉਪਾਵਾਂ ‘ਤੇ ਚਰਚਾ ਕੀਤੀ ਸੀ।