ਕੋਰੋਨਾ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਦੇਸ਼ ਵਿਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਰੋਜ਼ਾਨਾ ਇਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਮਹਾਰਾਸ਼ਟਰ ਵਿਚ ਓਮੀਕ੍ਰੋਨ ਦੇ ਅੰਕੜੇ ਹੁਣ ਡਰਾਉਣ ਲੱਗੇ ਹਨ। ਇਥੇ ਓਮੀਕ੍ਰੋਨ ਦੇ 8 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 7 ਕੇਸ ਮੁੰਬਈ ਦੇ ਹਨ। ਮਹਾਰਾਸ਼ਟਰ ਵਿਚ ਓਮੀਕ੍ਰੋਨ ਨਾਲ ਪ੍ਰਭਾਵਿਤ ਮਰੀਜ਼ਾਂ ਦਾ ਅੰਕੜਾ 28 ਤੱਕ ਜਾ ਪੁੱਜਾ ਹੈ।
ਮੁੰਬਈ ਵਿਚ 12, ਚਿੰਚਵਾੜ ਵਿਚ 10, ਪੁਣੇ ਵਿਚ 2, ਡੋਂਮਬਿਵਾਲੀ ‘ਚ ਇੱਕ ਮਾਮਲਾ ਸਾਹਮਣੇ ਆ ਚੁੱਕਾ ਹੈ। ਸੂਬਾ ਸਰਕਾਰ ਵੱਲੋਂ ਏਅਰਪੋਰਟ ‘ਤੇ ਚੈਕਿੰਗ ਨੂੰ ਵਧਾ ਦਿੱਤਾ ਗਿਆ ਹੈ। ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੂਬੇ ਵਿਚ ਰਾਹੁਲ ਗਾਂਧੀ ਦੀ ਰੈਲੀ ਨੂੰ ਰੱਦ ਕਰ ਦਿੱਤਾ ਗਿਆ ਹੈ। ਕਾਂਗਰਸ ਨੇ ਖੁਦ ਹੀ ਇਹ ਫੈਸਲਾ ਲਿਆ ਹੈ। ਮਹਾਰਾਸ਼ਟਰ ਤੋਂ ਇਲਾਵਾ ਦਿੱਲੀ, ਰਾਜਸਥਾਨ ਵਿਚ ਵੀ ਓਮੀਕ੍ਰੋਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਅੱਜ ਓਮੀਕ੍ਰੋਨ ਦੇ ਚਾਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ ਸੰਕਰਮਿਤ ਮਰੀਜ਼ਾਂ ਦਾ ਅੰਕੜਾ 6 ਤੱਕ ਪਹੁੰਚ ਗਿਆ ਹੈ। ਰਾਜਸਥਾਨ ‘ਚ ਚਾਰ ਮਰੀਜ਼ ਓਮੀਕ੍ਰੋਨ ਪਾਜੀਟਿਵ ਪਾਏ ਗਏ ਹਨ। ਇਸ ਵੈਰੀਐਂਟ ਨੇ ਸਰਕਾਰ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਦੇਸ਼ ਦੇ ਕੁੱਲ ਅੰਕੜਿਆ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 57 ਮਾਮਲੇ ਸਾਹਮਣੇ ਆ ਚੁੱਕੇ ਹਨ। ਸਰਕਾਰ ਵੱਲੋਂ ਲਗਾਤਾਰ ਟੀਕਾਕਰਨ ਤੇਜ਼ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਬਾਜਵਾ ਨੇ CM ਚੰਨੀ ਦੀ ਕੀਤੀ ਖ਼ੂਬ ਤਾਰੀਫ, ਬੋਲੇ- ‘ਕੈਪਟਨ ਹਿਲਦੇ ਨਹੀਂ ਸੀ, ਚੰਨੀ ਸੌਂਦੇ ਨਹੀਂ’
ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਨਵੇਂ ਵੈਰੀਐਂਟ ਦੀ ਵਜ੍ਹਾ ਨਾਲ ਵੈਕਸੀਨ ਦਾ ਅਸਰ ਵੀ ਘੱਟ ਹੋ ਸਕਦਾ ਹੈ। ਓਮੀਕ੍ਰੋਨ ਦਾ ਸਭ ਤੋਂ ਪਹਿਲਾਂ ਕੇਸ ਦੱਖਣੀ ਅਫਰੀਕਾ ਵਿਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਯੂਕੇ ਵਿਚ ਵੀ ਇਸ ਵੈਰੀਐਂਟ ਨੇ ਕਾਫੀ ਕਹਿਰ ਮਚਾਇਆ ਹੋਇਆ ਹੈ ਤੇ ਉਥੇ ਓਮੀਕ੍ਰੋਨ ਨਾਲ ਇਕ ਦੀ ਮੌਤ ਵੀ ਹੋ ਚੁੱਕੀ ਹੈ। ਓਮੀਕ੍ਰੋਨ ਤੋਂ ਬਚਣ ਦਾ ਇਕੋ ਇਕ ਤਰੀਕਾ ਸੋਸ਼ਲ ਡਿਸਟੈਂਸਿੰਗ ਹੈ।