ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਮੋਤੀਪੁਰ ਥਾਣੇ ਅਧੀਨ ਪੈਂਚਰੁਖੀ ਚੌਕ ਵਿੱਚ ਸੋਮਵਾਰ ਨੂੰ ਇੱਕ ਬੈਂਕ ਸ਼ਾਖਾ ਵਿੱਚ ਲੁੱਟ ਦੇ ਦੌਰਾਨ ਅਪਰਾਧੀਆਂ ਅਤੇ ਪੁਲਿਸ ਦੇ ਵਿੱਚ ਹੋਏ ਮੁਕਾਬਲੇ ਵਿੱਚ ਇੱਕ ਅਪਰਾਧੀ ਮਾਰਿਆ ਗਿਆ ਅਤੇ ਤਿੰਨ ਹੋਰ ਅਪਰਾਧੀ ਜ਼ਖਮੀ ਹੋ ਗਏ।
ਅਪਰਾਧੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਪਿੰਡ ਵਾਸੀ ਵੀ ਜ਼ਖਮੀ ਹੋ ਗਿਆ। ਸੀਨੀਅਰ ਪੁਲਿਸ ਸੁਪਰਡੈਂਟ ਜਯੰਤਕਾਂਤ ਨੇ ਦੱਸਿਆ ਕਿ ਬੈਂਕ ਲੁੱਟ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਦੋਂ ਅਪਰਾਧੀਆਂ ਨੇ ਪੁਲਿਸ ‘ਤੇ ਗੋਲੀਆਂ ਚਲਾਈਆਂ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਚਾਰ ਅਪਰਾਧੀ ਜ਼ਖਮੀ ਹੋਏ ਹਨ ਜਦੋਂ ਕਿ ਅਪਰਾਧੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਪਿੰਡ ਵਾਸੀ ਵੀ ਜ਼ਖਮੀ ਹੋਇਆ ਹੈ। ਜਯੰਤਕਾਂਤ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਜ਼ਖਮੀ ਹੋਏ ਚਾਰ ਅਪਰਾਧੀ ਅਤੇ ਜ਼ਖਮੀ ਹੋਏ ਪਿੰਡ ਵਾਸੀ ਨੂੰ ਇਲਾਜ ਲਈ ਸਥਾਨਕ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਇੱਕ ਅਪਰਾਧੀ ਦੀ ਮੌਤ ਹੋ ਗਈ।
ਦੇਖੋ ਵੀਡੀਓ : ਦਿੱਲੀ ‘ਚ ਕਰੋ ਜੋ ਕਰਨਾ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ | Captain Amrinder Singh