ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਅੱਜ ਵਿਰੋਧੀ ਆਗੂਆਂ ਦਾ ਇੱਕ ਸਮੂਹ ਜੰਤਰ -ਮੰਤਰ ਪਹੁੰਚ ਰਿਹਾ ਹੈ। ਵਿਰੋਧੀ ਧਿਰ ਦੇ ਆਗੂਆਂ ਦੇ ਇਸ ਸਮੂਹ ਵਿੱਚ ਲੱਗਭਗ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਸ਼ਾਮਿਲ ਹੋਣਗੇ।
12.30 ਵਜੇ ਸੰਸਦ ਦੇ ਵਿਰੋਧੀ ਨੇਤਾਵਾਂ ਦਾ ਇੱਕ ਵਫਦ ਬੱਸ ਰਾਹੀਂ ਸੰਸਦ ਤੋਂ ਜੰਤਰ -ਮੰਤਰ ਲਈ ਰਵਾਨਾ ਹੋਵੇਗਾ। ਇਹ ਆਗੂ ਕਰੀਬ ਇੱਕ ਵਜੇ ਜੰਤਰ -ਮੰਤਰ ਵਿਖੇ ਪਹੁੰਚਣਗੇ। ਇਨ੍ਹੀਂ ਦਿਨੀਂ ਕਿਸਾਨਾਂ ਨੇ ਜੰਤਰ -ਮੰਤਰ ‘ਤੇ ਕਿਸਾਨ ਸੰਸਦ ਲਗਾਈ ਹੈ। ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਜੰਤਰ -ਮੰਤਰ ‘ਤੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਕਿਸਾਨ ਸੰਸਦ ਚਲਾਉਂਦੇ ਹਨ ਅਤੇ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਵਾਪਿਸ ਲੈਣ ਦੀ ਮੰਗ ਕਰ ਰਹੇ ਹਨ। ਵਿਰੋਧੀ ਪਾਰਟੀਆਂ ਦੇ ਨੇਤਾ ਜੰਤਰ -ਮੰਤਰ ‘ਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨਗੇ। ਵਿਰੋਧੀ ਪਾਰਟੀਆਂ ਦੇ ਇਸ ਪ੍ਰਦਰਸ਼ਨ ਵਿੱਚ ਕਾਂਗਰਸ, ਟੀਐਮਸੀ, ਡੀਐਮਕੇ, ਐਨਸੀਪੀ, ਆਮ ਆਦਮੀ ਪਾਰਟੀ, ਸ਼ਿਵ ਸੈਨਾ, ਸਮਾਜਵਾਦੀ ਪਾਰਟੀ, ਆਰਜੇਡੀ ਸਮੇਤ ਖੱਬੀਆਂ ਪਾਰਟੀਆਂ ਦੇ ਨੇਤਾ ਸ਼ਾਮਿਲ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਵੀ ਕਿਸਾਨਾਂ ਦੇ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋ ਰਹੇ ਹਨ।
ਇਹ ਵੀ ਪੜ੍ਹੋ : Tokyo Olympics : ਬਹੁਤ ਵਧੀਆ! ਮੈਡਲ ਭਾਵੇਂ ਨਹੀਂ ਜਿੱਤਿਆ ਪਰ ਇਤਿਹਾਸ ਰਚ ਸਭ ਦਾ ਦਿੱਲ ਜਿੱਤ ਗਈਆਂ ਦੇਸ਼ ਦੀਆ ਧੀਆਂ
ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਕਿਸਾਨਾਂ ਦੇ ਮੁੱਦੇ ‘ਤੇ ਮੀਟਿੰਗ ਕੀਤੀ ਸੀ। ਕਾਂਗਰਸ ਨੇ ਕਿਹਾ ਹੈ ਕਿ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਵਿਰੋਧੀ ਪਾਰਟੀਆਂ ਦੀ ਏਕਤਾ ਜ਼ਰੂਰੀ ਹੈ। ਰਾਹੁਲ ਗਾਂਧੀ ਨੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨਾਲ ਕਿਸਾਨਾਂ, ਬੇਰੁਜ਼ਗਾਰੀ ਵਰਗੇ ਭਖਦੇ ਮੁੱਦਿਆਂ ‘ਤੇ ਚਰਚਾ ਕੀਤੀ ਹੈ। ਵਿਰੋਧੀ ਧਿਰ ਦੇਸ਼ ਨੂੰ ਬਚਾਉਣ ਦੀ ਲੜਾਈ ਵਿੱਚ ਇੱਕਜੁੱਟ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸਾਨ ਅੰਦੋਲਨ, ਪੇਗਾਸਸ ਵਰਗੇ ਮੁੱਦਿਆਂ ਕਾਰਨ ਸੰਸਦ ਦੀ ਕਾਰਵਾਈ ਕਈ ਦਿਨਾਂ ਤੋਂ ਠੱਪ ਹੈ।
ਇਹ ਵੀ ਦੇਖੋ : Womens Hockey Team ਦੀ ਹਾਰ ਪਿੱਛੋਂ ਭਾਵੁਕ ਹੋਇਆ Player Monika ਦੀ Family , ਕਹੀ ਵੱਡੀ ਗੱਲ, Chandigarh LIVE