ਹਰ ਸਾਲ ਨਵਰਾਤਰੀ ਦੌਰਾਨ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਟ ਦੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਹਨ। ਹੁਣ ਇਸ ਸਬੰਧ ‘ਚ ਦੱਖਣੀ ਦਿੱਲੀ ਦੇ ਮੇਅਰ ਨੇ ਨਵਰਾਤਰੀ ਦੌਰਾਨ ਮੀਟ ‘ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਇਸ ਦੇ ਲਈ ਦੱਖਣੀ ਦਿੱਲੀ ਨਗਰ ਨਿਗਮ ਦੇ ਮੇਅਰ ਮੁਕੇਸ਼ ਸੂਰਯਨ ਨੇ ਨਗਰ ਨਿਗਮ ਕਮਿਸ਼ਨਰ ਗਿਆਨੇਸ਼ ਭਾਰਤੀ ਨੂੰ ਪੱਤਰ ਲਿਖ ਕੇ ਯੋਗ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।
ਮੇਅਰ ਨੇ ਪੱਤਰ ‘ਚ ਲਿਖਿਆ, ‘ਨਵਰਾਤਰਿਆਂ ਦੇ ਮੌਕੇ ‘ਤੇ ਹਿੰਦੂ ਆਪਣੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ ਪਰ ਕਈ ਥਾਵਾਂ ‘ਤੇ ਖੁੱਲ੍ਹੇ ‘ਚ ਮੀਟ ਵੇਚਿਆ ਜਾਂਦਾ ਹੈ। ਇਹ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਨਵਰਾਤਰੀ ਦੇ ਦੌਰਾਨ, ਲੋਕ ਪੂਰੀ ਤਰ੍ਹਾਂ ਸ਼ਾਕਾਹਾਰੀ ਹੁੰਦੇ ਹਨ ਅਤੇ ਮਾਸਾਹਾਰੀ, ਸ਼ਰਾਬ ਦੇ ਨਾਲ-ਨਾਲ ਕੁਝ ਖਾਸ ਮਸਾਲਿਆਂ ਤੋਂ ਪਰਹੇਜ਼ ਕਰਦੇ ਹਨ। ਇਸ ਸਮੇਂ ਦੌਰਾਨ ਲੋਕ ਪਿਆਜ਼ ਅਤੇ ਲਸਣ ਵੀ ਨਹੀਂ ਖਾਂਦੇ, ਇਸ ਲਈ ਉਨ੍ਹਾਂ ਨੂੰ ਮੰਦਰਾਂ ਦੇ ਆਲੇ-ਦੁਆਲੇ ਮੀਟ ਦੀਆਂ ਦੁਕਾਨਾਂ ਤੋਂ ਪਰੇਸ਼ਾਨੀ ਹੋ ਸਕਦੀ ਹੈ। ਹੁਣ ਇਸ ਨੂੰ ਮੁੱਖ ਰੱਖਦਿਆਂ ਸਬੰਧਤ ਅਧਿਕਾਰੀਆਂ ਨੂੰ 11 ਅਪ੍ਰੈਲ ਤੱਕ ਮੀਟ ਦੀਆਂ ਦੁਕਾਨਾਂ ਬੰਦ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਹੁਣ ਸਰਕਾਰ ਦੇ ਇਸ ਹੁਕਮ ‘ਤੇ AIMIM ਨੇਤਾ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ, ‘ਪ੍ਰਧਾਨ ਮੰਤਰੀ ਮੋਦੀ ਵੱਡੇ ਉਦਯੋਗਪਤੀਆਂ ਲਈ ਕਾਰੋਬਾਰ ਕਰਨ ਦੀ ਸੌਖ ਦਾ ਪ੍ਰਬੰਧ ਕਰਦੇ ਹਨ। ਅਜਿਹੇ ‘ਚ ਇਸ ਫੈਸਲੇ ਨਾਲ ਲੋਕਾਂ ਦੀ ਆਮਦਨ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ? ਮਾਸ ਅਪਵਿੱਤਰ ਨਹੀਂ ਹੈ, ਇਹ ਸਿਰਫ਼ ਲਸਣ ਜਾਂ ਪਿਆਜ਼ ਵਰਗਾ ਭੋਜਨ ਹੈ।
ਵੀਡੀਓ ਲਈ ਕਲਿੱਕ ਕਰੋ -: