ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਵਾਮੀ ਵਿਵੇਕਾਨੰਦ ਦੀ ਜਯੰਤੀ ‘ਤੇ ਦੇਸ਼ ਦੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਕੁਝ ਟੀਚੇ ਦੱਸੇ, ਜ਼ਿੰਮੇਵਾਰੀਆਂ ਦੱਸੀਆਂ ਅਤੇ ਉਨ੍ਹਾਂ ਨੂੰ ਰਾਜਨੀਤੀ ਨਾਲ ਜੁੜਨ ਲਈ ਕਿਹਾ। ਉਹ ਵੀਡੀਓ ਕਾਨਫਰੰਸਿੰਗ ਰਾਹੀਂ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ ਨੂੰ ਸੰਬੋਧਨ ਕਰ ਰਹੇ ਸਨ।
ਮੋਦੀ ਨੇ ਇਸ ਮੌਕੇ ਸਿਆਸੀ ਵੰਸ਼ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਸਿਆਸੀ ਵੰਸ਼ਵਾਦ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਸ ਨੂੰ ਜੜੋਂ ਪੁੱਟਣਾ ਪਵੇਗਾ। ਇਹ ਕੰਮ ਨੌਜਵਾਨਾਂ ਨੇ ਹੀ ਕਰਨਾ ਹੈ। ਪੀਐੱਮ ਨੇ ਕਿਹਾ ਕਿ ਪਹਿਲਾਂ ਭ੍ਰਿਸ਼ਟਾਚਾਰ ਕੁਝ ਲੋਕਾਂ ਦੀ ਪਛਾਣ ਬਣ ਗਿਆ ਸੀ। ਹੁਣ ਦੇਸ਼ ਇਮਾਨਦਾਰਾਂ ਨੂੰ ਪਿਆਰ ਦੇ ਰਿਹਾ ਹੈ। ਲੋਕ ਨੁਮਾਇੰਦੇ ਵੀ ਸਮਝਣ ਲੱਗ ਪਏ ਹਨ ਕਿ ਸੀਵੀ ਮਜ਼ਬੂਤ ਹੋਣਾ ਚਾਹੀਦਾ ਹੈ। ਉਪਨਾਂ ਦੇ ਸਹਾਰੇ ਚੋਣ ਲੜਨ ਵਾਲਿਆਂ ਦੇ ਦਿਨ ਗਏ।
ਵੀਡੀਓ ਲਈ ਕਲਿੱਕ ਕਰੋ -: