Puducherry DM given poison: ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਤੋਂ ਇਕ ਹੈਰਾਨੀ ਦੀ ਖ਼ਬਰ ਆ ਰਹੀ ਹੈ, ਜਿਥੇ ਜ਼ਿਲ੍ਹਾ ਕੁਲੈਕਟਰ ਨੂੰ ਇਕ ਮੀਟਿੰਗ ਦੌਰਾਨ ਪਾਣੀ ਦੀ ਬੋਤਲ ਵਿਚ ਪਾਣੀ ਦੀ ਬਜਾਏ ‘ਜ਼ਹਿਰੀਲਾ ਤਰਲ’ ਦਿੱਤਾ। ਇਹ ਘਟਨਾ ਪੁਡੂਚੇਰੀ ਦੇ ਡੀਐਮ ਪੂਰਵਾ ਗਰਗ ਨਾਲ ਵਾਪਰੀ, ਜਦੋਂ ਉਹ ਮੀਟਿੰਗ ਕਰ ਰਹੇ ਸਨ। ਇਹ ਜ਼ਹਿਰੀਲਾ ਤਰਲ ਪਾਣੀ ਵਰਗਾ ਪਾਰਦਰਸ਼ੀ ਸੀ। ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਇਕ ਵਿਸ਼ੇਸ਼ ਅਧਿਕਾਰੀ, ਪੁਡੂਚੇਰੀ ਨੇ ਨਜ਼ਦੀਕੀ ਡੀ-ਨਗਰ ਥਾਣੇ ਨੂੰ ਪੱਤਰ ਲਿਖ ਕੇ ਘਟਨਾ ਦੀ ਜਾਣਕਾਰੀ ਦਿੰਦਿਆਂ ਜਲਦੀ ਤੋਂ ਜਲਦੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ‘6 ਜਨਵਰੀ ਨੂੰ ਸਵੇਰੇ 11.45 ਵਜੇ ਡੀਐਮ ਦਫਤਰ ਵਿੱਚ ਇੱਕ ਅਧਿਕਾਰਤ ਮੀਟਿੰਗ ਚੱਲ ਰਹੀ ਸੀ। ਫਿਰ ਡੀਐਮ ਨੂੰ ਦਫਤਰ ਦੇ ਸਟਾਫ ਦੁਆਰਾ ਪਾਣੀ ਦੀ ਅਜਿਹੀ ਬੋਤਲ ਮੁਹੱਈਆ ਕਰਵਾਈ ਗਈ, ਜਿਸ ਵਿਚ ਪਾਣੀ ਦੀ ਬਜਾਏ ‘ਜ਼ਹਿਰੀਲਾ ਤਰਲ’ ਪਾਇਆ ਗਿਆ।
ਇਸੇ ਮੁੱਦੇ ‘ਤੇ ਪੁਡੂਚੇਰੀ ਉਪ ਰਾਜਪਾਲ ਕਿਰਨ ਬੇਦੀ ਨੇ ਟਵਿੱਟਰ ‘ਤੇ ਲਿਖਿਆ ਪੁਡੂਚੇਰੀ ਦੇ ਕੁਲੈਕਟਰ ਆਈਏਐਸ ਪੂਰਵਾ ਗਰਗ ਨੂੰ ਪਾਣੀ ਦੀ ਬੋਤਲ ਦੇ ਰੂਪ ਵਿਚ ਪਾਰਦਰਸ਼ੀ ‘ਜ਼ਹਿਰੀਲੇ’ ਤਰਲ ਪਦਾਰਥ ਮੁਹੱਈਆ ਕਰਵਾਏ ਗਏ ਸਨ। ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਡੀਜੀਪੀ ਆਈਪੀਐਸ ਬਾਲਾਜੀ ਸ੍ਰੀਵਾਸਤਵ ਨੇ ਇਸ ਮਾਮਲੇ ਵਿਚ ਵਿਸ਼ੇਸ਼ ਜਾਂਚ ਕਰਾਉਣ ਦੇ ਆਦੇਸ਼ ਦਿੱਤੇ ਹਨ।
ਦੇਖੋ ਵੀਡੀਓ : ਸੰਨੀ ਦਿਓਲ ਦੀ ਜਿੱਤ ‘ਤੇ ਵੇਖੋ ਜੱਦੀ ਪਿੰਡ ਡਾਂਗੋ ‘ਚ ਕੀ ਰਿਹਾ ਨਜਾਰਾ…