ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸੋਮਵਾਰ ਨੂੰ ਵਾਅਦਾ ਕੀਤਾ ਕਿ 2024 ਤੋਂ ਪਹਿਲਾਂ ਕਸ਼ਮੀਰ ਘਾਟੀ ਨਾਲ ਰੇਲ ਸੰਪਰਕ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।
ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਮੰਤਰੀ ਨੇ ਕਿਹਾ ਕਿ ਮੋਬਾਈਲ ਅਤੇ ਇੰਟਰਨੈਟ ਕਨੈਕਟੀਵਿਟੀ ਰਾਹੀਂ ਦੇਸ਼ ਦੇ ਦੂਰ -ਦੁਰਾਡੇ ਖੇਤਰਾਂ ਨੂੰ ਜੋੜਨ ਲਈ ਯੋਜਨਾਬੱਧ ਸਰਵੇਖਣ ਕੀਤੇ ਜਾ ਰਹੇ ਹਨ। ਰੇਲ ਮੰਤਰੀ ਜੰਮੂ ਰੇਲਵੇ ਸਟੇਸ਼ਨ ਅਤੇ ਕਮਿਊਨਿਟੀ ਸੇਵਾ ਕੇਂਦਰ ਦੇ ਦੌਰੇ ‘ਤੇ ਆਏ ਸਨ। ਉਨ੍ਹਾਂ ਨੇ ਇੱਥੇ ਲੋਕਾਂ ਨੂੰ ਉਪਲਬਧ ਸਹੂਲਤਾਂ ਦਾ ਜਾਇਜ਼ਾ ਵੀ ਲਿਆ।