ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਯੂਪੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਇਸ ਸਰਕਾਰ ਨੂੰ ਤਾਕਤ ਦਾ ਅਹਿਸਾਸ ਕਰਵਾ ਦੇਣਗੇ। ਸਰਕਾਰ ਕਿਸੇ ਭੁਲੇਖੇ ਵਿੱਚ ਨਾਂ ਰਹੇ। ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਇਲਾਵਾ ਕਿਸੇ ਵੀ ਸਮਝੌਤੇ ‘ਤੇ ਅੰਦੋਲਨ ਖਤਮ ਹੋਣ ਵਾਲਾ ਨਹੀਂ ਹੈ। ਮਹਾਪੰਚਾਇਤ ਦੀ ਸਟੇਜ ਤੋਂ ਹੀ ਟਿਕੈਤ ਨੇ ਮੁੱਛਾਂ ਨੂੰ ਵੱਟ ਦਿੰਦੇ ਹੋਏ ਠੇਠ ਦੇਸੀ ਅੰਦਾਜ਼ ਵਿੱਚ ਸਰਕਾਰ ਨੂੰ ਲਲਕਾਰਿਆ।
ਜੋਈ ਦੀ ਗਰਾਊਂਡ ‘ਚ ਆਯੋਜਿਤ ਇਸ ਮਹਾਪੰਚਾਇਤ ‘ਚ ਰਾਕੇਸ਼ ਟਿਕੈਤ ਨੇ ਰਾਮ-ਰਾਮ ਨਾਲ ਸ਼ੁਰੂਆਤ ਕੀਤੀ ਅਤੇ ਮੈਦਾਨ ‘ਚ ਮੌਜੂਦ ਲੋਕਾਂ ਨਾਲ ਸਿੱਧੇ ਤੌਰ ‘ਤੇ ਜੁੜੇ। ਇਸ ਦੇ ਨਾਲ ਹੀ ਬਿਨਾਂ ਦੇਰੀ ਸਰਕਾਰ ‘ਤੇ ਵਰ੍ਹਿਆ। ਉਨ੍ਹਾਂ ਨੇ ਕਿਹਾ, ਜਦੋਂ ਉਨ੍ਹਾਂ ਨੇ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਦੇ ਨੇਤਾਵਾਂ ਨੇ ਕਿਹਾ ਸੀ ਕਿ ਮੁੱਠੀ ਭਰ ਕਿਸਾਨ ਹਨ, ਪਰ ਹੁਣ ਦੇਸ਼ ਭਰ ਦੀਆਂ ਮਹਾਪੰਚਾਇਤਾਂ ‘ਚ ਕਿਸਾਨਾਂ ਦੀ ਭੀੜ ਨਾਲ ਉਨ੍ਹਾਂ ਦੇ ਹੋਸ਼ ਉੱਡ ਗਏ ਹਨ। ਖੁਫੀਆ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ।
ਟਿਕੈਤ ਨੇ ਕਿਹਾ ਕਿ ਦੋਸ਼ ਹੈ ਕਿ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਪਰ, ਇਸ ਨਾਲ ਕੁਝ ਨਹੀਂ ਹੋਣ ਵਾਲਾ ਹੈ। ਕਿਸਾਨ ਫਾਹਾ ਬੰਨ੍ਹ ਕੇ ਘਰੋਂ ਚੱਲਿਆ ਸੀ। ਟਿਕੈਤ ਨੇਇਹ ਵੀ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਇਸ ਸਰਕਾਰ ਦਾ ਤਖਤਾ ਪਲਟਣ ਲਈ ਕੰਮ ਕਰਨਗੇ, ਦੇਸ਼ ਨੂੰ ਕਿਸੇ ਵੀ ਹਾਲਤ ਵਿੱਚ ਵੇਚਣ ਨਹੀਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਨੇ ਬਾਗਪਤ ‘ਚ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਸਰਹੱਦਾਂ ਖਾਲੀ ਨਹੀਂ ਹੋ ਰਹੀਆਂ ਅਤੇ ਨਾ ਹੀ ਅਸੀਂ ਕਿਤੇ ਜਾ ਰਹੇ ਹਾਂ। ਜੇਕਰ ਸਰਕਾਰ ਬਾਰਡਰ ਕਲੀਅਰ ਕਰਵਾ ਦਿੰਦੀ ਹੈ ਤਾਂ ਕਿਸਾਨ ਫਸਲ ਲੈ ਕੇ ਦਿੱਲੀ ਜਾਣਗੇ ਪਰ ਸਰਕਾਰ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦੇ ਰਹੀ। ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਨੇ ਸੜਕਾਂ ਜਾਮ ਕਰ ਦਿੱਤੀਆਂ ਹਨ, ਪਰ ਸਾਡੀ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਅਸੀਂ ਖੇਤੀ ਦੇ ਤਿੰਨੋਂ ਕਾਨੂੰਨ ਵਾਪਸ ਨਹੀਂ ਕਰਾ ਲੈਂਦੇ। ਸਰਕਾਰ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: