ਮੇਰਠ ਦੇ ਦੌਰਾਲਾ ਸਟੇਸ਼ਨ ‘ਤੇ ਸਹਾਰਨਪੁਰ ਤੋਂ ਦਿੱਲੀ ਜਾ ਰਹੀ ਇਕ ਯਾਤਰੀ ਰੇਲਗੱਡੀ ‘ਚ ਅਚਾਨਕ ਅੱਗ ਲੱਗ ਗਈ। ਜਲਦੀ ਹੀ ਅੱਗ ਨੇ ਦੋ ਡੱਬਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਕਾਰਨ ਹਫੜਾ-ਦਫੜੀ ਮੱਚ ਗਈ। ਹਾਲਾਂਕਿ, ਜਿਸ ਕੋਚ ‘ਚ ਅੱਗ ਲੱਗ ਗਈ, ਉਸ ਦੇ ਯਾਤਰੀ ਤੁਰੰਤ ਬਾਹਰ ਨਿਕਲ ਗਏ। ਖੈਰ, ਖੁਸ਼ਕਿਸਮਤੀ ਨਾਲ ਕੋਈ ਵੱਡਾ ਹਾਦਸਾ ਨਹੀਂ ਹੋਇਆ।
ਸਹਾਰਨਪੁਰ ਤੋਂ ਦਿੱਲੀ ਜਾ ਰਹੀ ਇਸ 9 ਟਰੇਨ ਦੇ ਡੱਬਿਆਂ ਵਿੱਚ ਲੱਗੀ ਅੱਗ ਇੰਜਣ ਤੱਕ ਵੀ ਪਹੁੰਚ ਗਈ ਸੀ। ਰੇਲਵੇ ਕਰਮਚਾਰੀਆਂ ਨੇ ਮੁਸਾਫਰਾਂ ਦੀ ਮਦਦ ਨਾਲ ਤੁਰੰਤ ਡੱਬਿਆਂ ਨੂੰ ਇੰਜਣ ਤੋਂ ਵੱਖ ਕੀਤਾ। ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਇਆ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਮੇਰਠ ਸਿਟੀ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਆਰਪੀ ਸ਼ਰਮਾ ਨੇ ਦੱਸਿਆ ਕਿ ਦੌਰਾਲਾ ਨੇੜੇ ਟਰੇਨ ਦੇ ਇਕ ਡੱਬੇ ‘ਚ ਧੂੰਆਂ ਨਿਕਲਣ ਲੱਗਾ, ਜਿਸ ਤੋਂ ਬਾਅਦ ਟਰੇਨ ਨੂੰ (ਦੌਰਾਲਾ) ਸਟੇਸ਼ਨ ‘ਤੇ ਰੋਕ ਦਿੱਤਾ ਗਿਆ।
ਸ਼ਰਮਾ ਨੇ ਦੱਸਿਆ ਕਿ ਕੋਚ ‘ਚ ਸਵਾਰ ਯਾਤਰੀਆਂ ਨੂੰ ਸੁਰੱਖਿਅਤ ਸਟੇਸ਼ਨ ‘ਤੇ ਉਤਾਰ ਦਿੱਤਾ ਗਿਆ। ਅੱਗ ਬੁਝਾਊ ਵਿਭਾਗ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਰੇਲਵੇ ਸਟੇਸ਼ਨ ਦੇ ਕਰਮਚਾਰੀਆਂ ਨੇ ਯਾਤਰੀਆਂ ਦੀ ਮਦਦ ਨਾਲ ਦੋਵੇਂ ਡੱਬਿਆਂ ਨੂੰ ਲੋਕੋਮੋਟਿਵ ਤੋਂ ਵੱਖ ਕੀਤਾ। ਰੇਲਵੇ ਸੁਪਰਡੈਂਟ ਦੇ ਅਨੁਸਾਰ ਘਟਨਾ ਵਿੱਚ ਕਿਸੇ ਯਾਤਰੀ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: