ਜੈਪੁਰ ਵਿਚ ਅੱਜ ਕਾਂਗਰਸ ਵੱਲੋਂ ਮਹਿੰਗਾਈ ਮਹਾਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਸ ਰੈਲੀ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ‘ਤੇ ਤਿੱਖੇ ਹਮਲੇ ਕੀਤੇ। ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਹਿੰਦੂ ਤੇ ਹਿੰਦੂਤਵ ਦਾ ਮੁੱਦਾ ਚੁੱਕਿਆ। ਰਾਹੁਲ ਗਾਂਧੀ ਨੇ ਕਿਹਾ ‘ਦੋ ਸ਼ਬਦਾਂ ਦਾ ਇੱਕ ਮਤਲਬ ਨਹੀਂ ਹੋ ਸਕਦਾ, ਹਰ ਸ਼ਬਦ ਦਾ ਵੱਖਰਾ ਮਤਲਬ ਹੁੰਦਾ ਹੈ। ਇਕ ਹਿੰਦੂ , ਦੂਜਾ ਹਿੰਦੂਵਾਦੀ। ਮੈਂ ਹਿੰਦੂ ਹਾਂ ਪਰ ਹਿੰਦੂਵਾਦੀ ਨਹੀਂ ਹਾਂ। ਮਹਾਤਮਾ ਗਾਂਧੀ-ਹਿੰਦੂ, ਗੋਡਸੇ-ਹਿੰਦੂਵਾਦੀ’
ਰਾਹੁਲ ਗਾਂਧੀ ਨੇ ਕਿਹਾ ‘2 ਜੀਵਾਂ ਵਿਚ ਇੱਕ ਆਤਮਾ ਨਹੀਂ ਹੋ ਸਕਦੀ, ਉਂਝ ਹੀ ਦੋ ਸ਼ਬਦਾਂ ਦਾ ਇੱਕ ਮਤਲਬ ਨਹੀਂ ਹੋ ਸਕਦਾ। ਹਰ ਸ਼ਬਦ ਦਾ ਵੱਖਰਾ ਮਤਲਬ ਹੁੰਦਾ ਹੈ। ਦੇਸ਼ ਦੀ ਸਿਆਸਤ ‘ਚ ਅੱਜ ਦੋ ਸ਼ਬਦਾਂ ਦਾ ਫਰਕ ਹੈ। ਇਨ੍ਹਾਂ ਦੋ ਸ਼ਬਦਾਂ ਦੇ ਮਤਲਬ ਵੱਖ-ਵੱਖ ਹਨ।ਇੱਕ ਹਿੰਦੂ ਤੇ ਦੂਜਾ ਸ਼ਬਦ ਹਿੰਦੂਵਾਦੀ, ਇਹ ਇੱਕ ਸ਼ਬਦ ਨਹੀਂ ਇਹ ਦੋਵੇਂ ਵੱਖ ਹਨ। ਮੈਂ ਹਿੰਦੂ ਹਾਂ ਪਰ ਹਿੰਦੂਵਾਦੀ ਨਹੀਂ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਉਨ੍ਹਾਂ ਕਿਹਾ ਕਿ ਹਿੰਦੂਵਾਦੀ ਸੱਤਾ ਲਈ ਕੁਝ ਵੀ ਕਰੇਗਾ, ਜਲਾ ਦੇਵੇਗਾ ਕੱਟ ਦੇਵੇਗਾ, ਉਸ ਦਾ ਰਸਤਾ ਸਤਿਆਗ੍ਰਹਿ ਨਹੀਂ ਸਗੋਂ ਸੱਤਾਗ੍ਰਹਿ ਹੈ। ਹਿੰਦੂ ਖੜ੍ਹਾ ਹੋ ਕੇ ਆਪਣੇ ਡਰ ਦਾ ਸਾਹਮਣਾ ਕਰਦਾ ਹੈ, ਆਪਣੇ ਡਰ ਨੂੰ ਸ਼ਿਵ ਜੀ ਜਿਵੇਂ ਪੀਂਦੇ ਹਨ, ਹਿੰਦੂਵਾਦੀ ਆਪਣੇ ਡਰ ਸਾਹਮਣੇ ਝੁਕ ਜਾਂਦਾ ਹੈ। ਹੋਰ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਡਰ ਨਾਲ ਹਿੰਦੂਵਾਦੀ ਦੇ ਦਿਲ ‘ਚ ਨਫਰਤ ਪੈਦਾ ਹੁੰਦੀ ਹੈ। ਤੁਸੀਂ ਸਾਰੇ ਹਿੰਦੂ ਹੋ, ਹਿੰਦੂਵਾਦੀ ਨਹੀਂ, ਇਨ੍ਹਾਂ ਲੋਕਾਂ ਨੂੰ ਕਿਸੇ ਵੀ ਹਾਲਤ ਵਿਚ ਸੱਤਾ ਚਾਹੀਦਾ ਹੈ। ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ‘ਮੈਂ ਸੱਚਾਈ ਚਾਹੁੰਦਾ ਹਾਂ ਪਰ ਇਹ ਲੋਕ ਕਹਿੰਦੇ ਹਨ ਕਿ ਮੈਨੂੰ ਸੱਤਾ ਚਾਹੀਦੀ। ਸੱਚਾਈ ਨਾਲ ਕੁਝ ਲੈਣਾ-ਦੇਣਾ ਨਹੀਂ, 2014 ਤੋਂ ਹਿੰਦੂ ਨਹੀਂ ਹਿੰਦੂਵਾਦੀ ਦਾ ਰਾਜ ਹੈ। ‘
ਉਨ੍ਹਾਂ ਕਿਹਾ ਕਿ, ”ਇਨ੍ਹਾਂ ਨੂੰ ਬਾਹਰ ਕੱਢ ਕੇ ਹਿੰਦੂ ਦਾ ਰਾਜ ਲਿਆਉਣਾ ਹੈ, ਜੋ ਕਿਸੇ ਤੋਂ ਨਹੀਂ ਡਰਦਾ ਹੈ ਉਹ ਹੈ ਹਿੰਦੂ। ਰਾਮਾਇਣ, ਮਹਾਭਾਰਤ, ਗੀਤਾ ਪੜ੍ਹੋ, ਕਿਥੇ ਲਿਖਿਆ ਹੈ ਗਰੀਬ ਨੂੰ ਮਾਰੋ, ਕਮਜ਼ੋਰ ਨੂੰ ਕੁਚਲੋ, ਗੀਤਾ ‘ਚ ਲਿਖਿਆ ਹੈ ਸੱਚ ਦੀ ਲੜਾਈ ਲੜੋ,ਇਹ ਝੂਠੇ ਹਿੰਦੂ ਹਿੰਦੂਵਾਦੀ ਦਾ ਢਿੰਡੋਰਾ ਪਿੱਟਦੇ ਹਨ।”