speeding Mercedes collided: ਦਿੱਲੀ ਦੇ ਦੁਆਰਕਾ ਵਿੱਚ ਬੀਤੀ ਰਾਤ ਇੱਕ ਤੇਜ਼ ਰਫਤਾਰ ਮਰਸੀਡੀਜ਼ ਨੇ ਫੀਗੋ ਕਾਰ ਨੂੰ ਟੱਕਰ ਮਾਰ ਦਿੱਤੀ। ਫੀਗੋ ਕਾਰ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਤਿੰਨ ਤੋਂ ਚਾਰ ਲੋਕ ਜ਼ਖਮੀ ਹੋਏ ਹਨ। ਮਰਸੀਡੀਜ਼ ਡਰਾਈਵਰ ਕਾਰ ਛੱਡ ਕੇ ਫਰਾਰ ਹੋ ਗਿਆ। ਮੁਲਜ਼ਮ ਦਾ ਕੇਸ ਦਰਜ ਕਰ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਦੱਖਣੀ ਦਿੱਲੀ ਦੇ ਵਸੰਤ ਵਿਹਾਰ ਖੇਤਰ ਵਿਚ ਇਕ ਤੇਜ਼ ਰਫਤਾਰ ਮਰਸੀਡੀਜ਼ ਕਾਰ ਸਵਾਰ ਨੇ ਇਕ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟਰ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਨੇ ਕਿਹਾ ਸੀ ਕਿ ਮ੍ਰਿਤਕ ਦੀ ਪਛਾਣ ਐਂਟਨੀ ਜੋਸਫ਼ ਵਜੋਂ ਹੋਈ ਹੈ ਜੋ ਅਮਰੀਕਾ ਦੇ ਦੂਤਾਵਾਸ ਵਿੱਚ ਕੰਮ ਕਰਦੇ ਅਧਿਕਾਰੀ ਦੇ ਘਰ ਰਹਿੰਦਾ ਸੀ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਵੀਰਵਾਰ ਰਾਤ 12 ਵਜੇ ਵਾਪਰਿਆ ਅਤੇ ਜੋਸੇਫ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਗੋਰਖਪੁਰ ਦਾ ਵਸਨੀਕ ਸੀ। ਡਿਪਟੀ ਕਮਿਸ਼ਨਰ ਪੁਲਿਸ (ਦੱਖਣ-ਪੱਛਮ) ਇੰਜੀਟ ਪ੍ਰਤਾਪ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਚਾਲਕ ਦੀ ਪਛਾਣ ਆਰੀਅਨ ਜੈਨ ਵਜੋਂ ਹੋਈ ਹੈ। ਉਹ ਵਸੰਤ ਵਿਹਾਰ ਖੇਤਰ ਦਾ ਵਸਨੀਕ ਹੈ। ”ਆਰੀਅਨ ਅਗਲੇ ਮਹੀਨੇ 19 ਸਾਲ ਦੇ ਹੋਣ ਜਾ ਰਿਹਾ ਸੀ। ਉਹ ਇੱਕ ਵਿਦਿਆਰਥੀ ਹੈ। ਉਸ ਦੇ ਪਿਤਾ ਸੁਸ਼ੀਲ ਜੈਨ ਹੀਰੇ ਅਤੇ ਗਹਿਣਿਆਂ ਦਾ ਕਾਰੋਬਾਰੀ ਹੈ। ਆਰੀਅਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।