ਬੈਂਗਲੁਰੂ ‘ਚ ਵੰਦੇ ਭਾਰਤ ਟਰੇਨ ‘ਤੇ ਪਥਰਾਅ ਦਾ ਮਾਮਲਾ ਸਾਹਮਣੇ ਆਇਆ ਹੈ। ਵੰਦੇ ਭਾਰਤ ਟਰੇਨ ਕਰਨਾਟਕ ਦੇ ਮੈਸੂਰ ਤੋਂ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਜਾ ਰਹੀ ਸੀ। ਇਸੇ ਦੌਰਾਨ ਕੁਝ ਬਦਮਾਸ਼ਾਂ ਨੇ ਟਰੇਨ ‘ਤੇ ਪਥਰਾਅ ਕਰ ਦਿੱਤਾ। ਪੱਛਮੀ ਰੇਲਵੇ ਨੇ ਇਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਰੇਲਵੇ ਨੇ ਦੱਸਿਆ ਕਿ ਇਸ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ ਪਰ ਟਰੇਨ ਦੇ 2 ਖਿੜਕੀ ਦੇ ਸ਼ੀਸ਼ੇ ਟੁੱਟ ਗਏ ਹਨ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।
DMRC ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ”ਕੁਝ ਬਦਮਾਸ਼ਾਂ ਨੇ ਟਰੇਨ ਨੰਬਰ 20608 ਮੈਸੂਰ-ਚੇਨਈ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਕੀਤਾ। ਇਸ ਕਾਰਨ ਟਰੇਨ ਦੇ ਇਕ ਡੱਬੇ ਦੀਆਂ ਦੋ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ ਹੈ। ਇਹ ਘਟਨਾ ਅੱਜ ਕ੍ਰਿਸ਼ਨਰਾਜਪੁਰਮ ਅਤੇ ਬੈਂਗਲੁਰੂ ਛਾਉਣੀ ਰੇਲਵੇ ਸਟੇਸ਼ਨਾਂ ਵਿਚਕਾਰ ਵਾਪਰੀ। ਉਨ੍ਹਾਂ ਕਿਹਾ ਕਿ ਗ਼ਨੀਮਤ ਰਹੀ ਕਿ ਪਥਰਾਅ ‘ਚ ਟੁੱਟੇ ਸ਼ੀਸ਼ੇ ਕਾਰਨ ਕਿਸੇ ਵੀ ਯਾਤਰੀ ਨੂੰ ਨੁਕਸਾਨ ਨਹੀਂ ਪਹੁੰਚਿਆ।
ਇਹ ਵੀ ਪੜ੍ਹੋ : ਅੰਬਾਲਾ ‘ਚ ਰਾਸ਼ਟਰੀ ਝੰਡੇ ਦਾ ਅਪਮਾਨ, ਨਗਰ ਨਿਗਮ ਦੀ ਛੱਤ ‘ਤੇ ਮਿਲਿਆ ਫਟਿਆ ਤਿਰੰਗਾ, FIR ਦਰਜ
ਦੱਸ ਦੇਈਏ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ‘ਤੇ ਪਥਰਾਅ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਰੇਲਵੇ ਸੁਰੱਖਿਆ ਬਲ ਨੇ ਦੱਖਣੀ ਪੱਛਮੀ ਰੇਲਵੇ ਦੇ ਬੈਂਗਲੁਰੂ ਡਿਵੀਜ਼ਨ ਵਿੱਚ ਜਨਵਰੀ ਵਿੱਚ ਰੇਲ ਗੱਡੀਆਂ ਉੱਤੇ ਪਥਰਾਅ ਦੇ 21 ਅਤੇ ਫਰਵਰੀ ਵਿੱਚ 13 ਮਾਮਲੇ ਦਰਜ ਕੀਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: