ਚੀਨ ਤੋਂ ਮਗਰੋਂ ਹੁਣ ਭਾਰਤ ਵਿਚ ਵੀ ਕੋਰੋਨਾ ਵਾਇਰਸ ਵਰਗੇ ਹਿਊਮਨ ਮੈਟਾਪਨੀਉਮੋਵਾਇਰਸ (HMPV) ਪੈਰ ਪਸਾਰਨ ਲੱਗਾ ਹੈ। HMPV ਦੇ ਦੇਸ਼ ਵਿਚ ਹੁਣ ਤੱਕ ਕੁੱਲ 13 ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ੁੱਕਰਵਾਰ ਨੂੰ ਰਾਜਸਥਾਨ ਦੇ ਬਾਰਾਂ ਤੋਂ ਇੱਕ ਪਾਜ਼ੀਟਿਵ ਕੇਸ ਮਿਲਿਆ, ਇੱਥੇ ਇੱਕ 6 ਮਹੀਨੇ ਦੀ ਬੱਚੀ HMPV ਤੋਂ ਪੀੜਤ ਪਾਈ ਗਈ। ਇਸ ਤੋਂ ਪਹਿਲਾਂ ਵੀਰਵਾਰ ਨੂੰ 3 ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿੱਚ ਲਖਨਊ ਵਿੱਚ ਇੱਕ 60 ਸਾਲਾ ਔਰਤ, ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ 80 ਸਾਲਾ ਵਿਅਕਤੀ ਅਤੇ ਹਿੰਮਤਨਗਰ ਵਿੱਚ ਇੱਕ 7 ਸਾਲ ਦਾ ਬੱਚਾ ਸ਼ਾਮਲ ਹੈ। ਤਿੰਨਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਤੋਂ ਪਹਿਲਾਂ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ 3-3, ਕਰਨਾਟਕ ਅਤੇ ਤਾਮਿਲਨਾਡੂ ਵਿੱਚ 2-2, ਪੱਛਮੀ ਬੰਗਾਲ ਅਤੇ ਯੂਪੀ ਵਿੱਚ ਇੱਕ-ਇੱਕ ਮਾਮਲੇ ਸਾਹਮਣੇ ਆਏ ਸਨ।
ਹੁਣ ਰਾਜਾਂ ਨੇ ਵੀ ਐਚਐਮਪੀਵੀ ਮਾਮਲਿਆਂ ਵਿੱਚ ਵਾਧੇ ਕਾਰਨ ਚੌਕਸੀ ਵਧਾ ਦਿੱਤੀ ਹੈ। ਪੰਜਾਬ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਇੱਥੇ ਗੁਜਰਾਤ ਵਿੱਚ ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡ ਬਣਾਏ ਜਾ ਰਹੇ ਹਨ। ਹਰਿਆਣਾ ਵਿੱਚ ਵੀ ਸਿਹਤ ਵਿਭਾਗ ਨੂੰ HMPV ਮਾਮਲਿਆਂ ਦੀ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਗਏ ਹਨ।
HMPV ਤੋਂ ਛੋਟੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ, ਮਰੀਜ਼ ਵਿਚ ਜ਼ੁਕਾਮ ਅਤੇ ਕੋਵਿਡ-19 ਵਰਗੇ ਲੱਛਣ ਨਜ਼ਰ ਆਉਂਦੇ ਹਨ। ਇਸ ਦਾ ਸਭ ਤੋਂ ਵੱਧ ਅਸਰ ਛੋਟੇ ਬੱਚਿਆਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਿੱਚੋਂ 2 ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਦੀ ਲਪੇਟ ਵਿਚ ਆ ਰਹੇ ਹਨ। ਕੇਂਦਰ ਨੇ ਰਾਜਾਂ ਨੂੰ ਸਾਹ ਦੀਆਂ ਬਿਮਾਰੀਆਂ ਜਿਵੇਂ ‘ਇਨਫਲੁਏਂਜ਼ਾ ਵਰਗੀ ਬਿਮਾਰੀ’ ਅਤੇ ‘ਗੰਭੀਰ ਸਾਹ ਸੰਬੰਧੀ ਸਮੱਸਿਆਵਾਂ’ ਦੀ ਨਿਗਰਾਨੀ ਵਧਾਉਣ ਅਤੇ HMPV ਬਾਰੇ ਜਾਗਰੂਕਤਾ ਫੈਲਾਉਣ ਦੀ ਸਲਾਹ ਦਿੱਤੀ ਹੈ।
ਮਾਹਿਰਾਂ ਨੇ ਕਿਹਾ ਹੈ ਕਿ HMPV ਕੋਈ ਨਵਾਂ ਵਾਇਰਸ ਨਹੀਂ ਹੈ। ਇਸ ਦੀ ਪਛਾਣ ਪਹਿਲੀ ਵਾਰ 2001 ਵਿੱਚ ਹੋਈ ਸੀ। ਇਸ ਤੋਂ ਬਾਅਦ ਇਹ ਦੁਨੀਆ ਵਿੱਚ ਫੈਲ ਇਹ। ਇਹ ਸਾਹ ਰਾਹੀਂ ਫੈਲਦਾ ਹੈ, ਹਵਾ ਰਾਹੀਂ ਫੈਲਦਾ ਹੈ। ਇਹ ਹਰ ਉਮਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। WHO ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਜਲਦੀ ਹੀ ਸਾਡੇ ਨਾਲ ਰਿਪੋਰਟ ਸਾਂਝੀ ਕਰੇਗਾ।
ਇਹ ਵੀ ਪੜ੍ਹੋ : ਨਵੀਂ ਖੇਤੀ ਨੀਤੀ ਨੂੰ ਪੰਜਾਬ ਸਰਕਾਰ ਨੇ ਲਾਗੂ ਕਰਨ ਤੋਂ ਕੀਤਾ ਇਨਕਾਰ, ਕੇਂਦਰ ਦੇ ਡਰਾਫਟ ਨੂੰ ਵੀ ਕੀਤਾ ਰੱਦ
HMPV ਦੇ ਲੱਛਣਾਂ ਵਿਚ 3 ਤੋਂ 5 ਦਿਨਾਂ ਤੱਕ ਖੰਘ, ਨੱਕ ਵਗਣਾ, ਗਲੇ ਵਿਚ ਖਰਾਸ਼ ਤੇ ਘੁਰੜ, ਬੁਖਾਰ ਸਾਮਲ ਹਨ। ਇਹ ਪੀੜਤ ਵਿਅਕਤੀ ਨਾਲ ਹੱਥ ਮਿਲਾਉਣ, ਪੀੜਤ ਦੀਆਂ ਚੀਜ਼ਾਂ ਨੂੰ ਛੂਹਣ ਨਾਲ ਫੈਲਦਾ ਹੈ। ਨਿਮੋਨੀਆ ਤੇ ਬ੍ਰੋਂਕਾਇਟਿਸ, ਕਮਜ਼ੋਰ ਇਮਿਊਨਿਟੀ ਵਾਲਿਆਂ ਇਸ ਦਾ ਜ਼ਿਆਦਾ ਖਤਰਾ ਹੈ। ਉਥੇ ਹੀ ਇਸ ਦੀ ਅਜੇ ਤੱਕ ਕੋਈ ਵੈਕਸੀਨ ਨਹੀਂ ਆਈ ਹੈ, ਇਸ ਦਾ ਇਲਾਜ ਫਲੂ ਦੇ ਲੱਛਣਾਂ ਮੁਤਾਬਕ ਹੀ ਕੀਤਾ ਜਾ ਰਿਹਾ ਹੈ।
ਕੇਂਦਰ ਸਰਕਾਰ ਨੇ HMPV ਵਾਇਰਸ ਨੂੰ ਲੈ ਕੇ ਅਡਵਾਇਜ਼ਰੀ ਜਾਰੀ ਕੀਤੀ ਹੈ ਜਿਸ ਮੁਤਾਬਕ
- ਖੰਘਦੇ ਜਾਂ ਛਿਕਣ ਵੇਲੇ ਆਪਣੇ ਮੂੰਹ ਤੇ ਨੱਕ ਨੂੰ ਰੁਮਾਲ ਜਾਂ ਟਿਸ਼ੂ ਪੇਪਰ ਨਾਲ ਢਕੋ।
- ਆਪਣੇ ਹੱਥਾਂ ਨੂੰ ਲਗਾਤਾਰ ਸਾਬਣ ਤੇ ਪਾਣੀ ਜਾਂ ਅਲਕੋਹਲ ਬੇਸਡ ਸੈਨਿਟਾਇਜ਼ਰ ਨਾਲ ਧੋਵੋ।
- ਭੀੜ-ਭਾੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚੋ।
- ਜੇ ਤੁਹਾਨੂੰ ਬੁਖਾਰ, ਖਾਂਸੀ ਤੇ ਛਿੱਕਾਂ ਆ ਰਹੀਆਂ ਹਨ ਤਾਂ ਜਨਤਕ ਥਾਵਾਂ ਤੋਂ ਦੂਰ ਰਹੋ।
- ਲਾਗ ਨੂੰ ਘੱਟ ਕਰਨ ਲਈ ਕਮਰਿਆਂ ਵਿਚ ਵੈਂਟਿਲੇਸ਼ਨ ਦੀ ਵਿਵਸਥਾ ਕਰੋ।
- ਜੇ ਤੁਸੀਂ ਬੀਮਾਰ ਹੋ ਤਾਂ ਘਰ ਹੀ ਰਹੋ ਅਤੇ ਦੂਜਿਆਂ ਨਾਲ ਨਾ ਮਿਲੋ।
- ਖੂਬ ਪਾਣੀ ਪੀਓ ਤੇ ਪੌਸ਼ਟਿਕ ਖਾਣਾ ਖਾਓ।
ਕੀ ਨਾ ਕਰੋ-
- ਟਿਸ਼ੂ ਪੇਪਰ ਤੇ ਰੂਮਾਲ ਦਾ ਦੁਬਾਰਾ ਇਸਤੇਮਾਲ
- ਬੀਮਾਰ ਲੋਕਾਂ ਨਾਲ ਨਜ਼ਦੀਕੀ ਸੰਪਰਕ, ਤੌਲੀਏ ਆਦਿ ਦਾ ਇਸਤੇਮਾਲ।
- ਵਾਰ-ਵਾਰ ਅੱਖ, ਨੱਕ ਤੇ ਮੂੰਹ ਨੂੰ ਛੂਹਣਾ।
- ਜਨਤਕ ਥਾਵਾਂ ‘ਤੇ ਥੁੱਕਣਾ।
- ਡਾਕਟਰ ਤੋਂ ਸਲਾਹ ਕੀਤੇ ਬਿਨਾਂ ਖੁਦ ਦਵਾਈ ਲੈਣਾ।
ਵੀਡੀਓ ਲਈ ਕਲਿੱਕ ਕਰੋ -: