ਮਨੀਪੁਰ ਵਿੱਚ ਐਤਵਾਰ ਨੂੰ ਇੱਕ ਆਈਈਡੀ ਵਿਸਫੋਟ ਵਿੱਚ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਨੀਪੁਰ ਵਿੱਚ ਵਿਧਾਨ ਸਭਾ ਚੋਣਾਂ ਦੇ ਤਹਿਤ ਦੋ ਪੜਾਵਾਂ ਵਿੱਚ 28 ਫਰਵਰੀ ਅਤੇ 5 ਮਾਰਚ ਨੂੰ ਵੋਟਿੰਗ ਹੋਣੀ ਹੈ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਰਾਜ ਦੀ ਰਾਜਧਾਨੀ ਇੰਫਾਲ ਤੋਂ ਲਗਭਗ 45 ਕਿਲੋਮੀਟਰ ਦੂਰ ਕਾਕਚਿੰਗ ਜ਼ਿਲੇ ਦੇ ਵਾਂਗੂ ਤੇਰਾ ਇਲਾਕੇ ‘ਚ ਰਾਤ ਕਰੀਬ 8 ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਧਮਾਕੇ ਵਿੱਚ ਕਾਂਸਟੇਬਲ ਗੌਰਵ ਰਾਏ ਅਤੇ ਗਿਰਿਜਾ ਸ਼ੰਕਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਤਾਂ ਆਈਟੀਬੀਪੀ ਦੀ ਇੱਕ ਟੀਮ ਰਾਜ ਪੁਲਿਸ ਦੇ ਇੱਕ ਜਵਾਨ ਦੇ ਨਾਲ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ।
ਇਹ ਜਵਾਨ ਸੂਬੇ ਵਿੱਚ ਚੋਣ ਡਿਊਟੀ ਲਈ ਤਾਇਨਾਤ ਆਈਟੀਬੀਪੀ ਬਟਾਲੀਅਨ ਦਾ ਹਿੱਸਾ ਹਨ। ਕਾਕਚਿੰਗ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਜਵਾਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: