ਉੱਤਰ ਪ੍ਰਦੇਸ਼ ਦੇ ਗੋਰਖਪੁਰ ‘ਚ ਗੋਰਖਨਾਥ ਮੰਦਰ ਦੀ ਸੁਰੱਖਿਆ ‘ਚ ਤਾਇਨਾਤ ਦੋ ਜਵਾਨਾਂ ‘ਤੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਦੋ ਜਵਾਨ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਦੋਸ਼ੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਦੋਸ਼ੀ ਨੌਜਵਾਨ ਦਾ ਨਾਂ ਅਹਿਮਦ ਮੁਰਤੂਜਾ ਅੱਬਾਸੀ ਹੈ, ਜੋ ਗੋਰਖਪੁਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੋਸ਼ੀ ‘ਅੱਲ੍ਹਾ ਹੂ ਅਕਬਰ’ ਦੇ ਧਾਰਮਿਕ ਨਾਅਰੇ ਲਗਾ ਕੇ ਜ਼ਬਰਦਸਤੀ ਮੰਦਰ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੰਦਰ ‘ਚ ਚੈਕਿੰਗ ਦੌਰਾਨ ਜਦੋਂ ਸਿਪਾਹੀਆਂ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਸੁਰੱਖਿਆ ਕਰਮਚਾਰੀਆਂ ‘ਤੇ ਜ਼ੋਰਦਾਰ ਹਮਲਾ ਕਰ ਦਿੱਤਾ। ਏਡੀਜੀ ਜ਼ੋਨ ਅਖਿਲ ਕੁਮਾਰ ਨੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰਕੇ ਸਖ਼ਤ ਕਾਰਵਾਈ ਦੀ ਗੱਲ ਕਹੀ ਹੈ।
ਦੱਸ ਦੇਈਏ ਕਿ ਐਤਵਾਰ ਸ਼ਾਮ ਨੂੰ ਗੋਰਖਨਾਥ ਮੰਦਰ ਦੇ ਮੁੱਖ ਗੇਟ ‘ਤੇ ਸੁਰੱਖਿਆ ਕਰਮਚਾਰੀ ਤਾਇਨਾਤ ਸਨ। ਉਦੋਂ 20ਵੀਂ ਬਟਾਲੀਅਨ ਪੀਏਸੀ ਦੇ ਦੋ ਸਿਪਾਹੀ ਗੋਪਾਲ ਗੌੜ ਅਤੇ ਅਨਿਲ ਪਾਸਵਾਨ ਡਿਊਟੀ ‘ਤੇ ਸਨ। ਚਸ਼ਮਦੀਦਾਂ ਮੁਤਾਬਕ ਅਹਿਮਦ ਮੁਰਤੂਜਾ ਅੱਬਾਸੀ ਹੱਥ ਵਿੱਚ ਬੈਗ ਲੈ ਕੇ ਗੋਰਖਨਾਥ ਮੰਦਰ ਦੇ ਮੁੱਖ ਗੇਟ ਤੱਕ ਪਹੁੰਚਿਆ। ਉਸ ਨੇ ਕੁਰਸੀ ‘ਤੇ ਬੈਠੇ ਪੀਏਸੀ ਜਵਾਨਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਫਿਰ ਅਚਾਨਕ ਉਸ ਨੇ ਬੈਗ ‘ਚੋਂ ਕੱਪੜੇ ‘ਚ ਲਪੇਟ ਕੇ ਰੱਖੀ ਬੈਂਕੀ (ਤੇਜਧਾਰ ਹਥਿਆਰ) ਕੱਢ ਕੇ ਹਮਲਾ ਕਰ ਦਿੱਤਾ। ਹਾਲਾਂਕਿ ਉਥੇ ਮੌਜੂਦ ਸੁਰੱਖਿਆ ਕਰਮੀਆਂ ਦੀ ਬਹਾਦਰੀ ਅਤੇ ਸਮਝਦਾਰੀ ਨਾਲ ਹਮਲਾਵਰ ਨੂੰ 10 ਮਿੰਟਾਂ ਵਿੱਚ ਕਾਬੂ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: