ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਭਾਵੇਂ ਭਾਜਪਾ ਨੂੰ ਭਾਰੀ ਬਹੁਮਤ ਵੱਲ ਲੈ ਕੇ ਜਾ ਰਹੇ ਹਨ, ਪਰ ਉਹ ਖੁਦ ਆਪਣੀ ਖਟੀਮਾ ਵਿਧਾਨ ਸਭਾ ਸੀਟ ਤੋਂ ਹਾਰ ਗਏ ਹਨ। ਇਸ ਸੀਟ ‘ਤੇ ਕਾਂਗਰਸੀ ਉਮੀਦਵਾਰ ਭੁਵਨ ਚੰਦ ਕਾਪੜੀ ਨੇ ਉਨ੍ਹਾਂ ਨੂੰ ਕਰੀਬ ਪੰਜ ਹਜ਼ਾਰ ਵੋਟਾਂ ਨਾਲ ਹਰਾਇਆ।
ਭੁਵਨ ਚੰਦ ਕਾਪੜੀ ਸੂਬੇ ਵਿੱਚ ਕਾਂਗਰਸ ਦੇ ਇੱਕ ਨੌਜਵਾਨ ਆਗੂ ਅਤੇ ਕਾਰਜਕਾਰੀ ਪ੍ਰਧਾਨ ਹਨ। ਨੌਜਵਾਨਾਂ ਵਿੱਚ ਹਰਮਨ ਪਿਆਰੇ ਭੁਵਨ ਚੰਦ ਕਾਪੜੀ ਉੱਤਰਾਖੰਡ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਹ ਉੱਤਰਾਖੰਡ ਪ੍ਰਦੇਸ਼ ਕਾਂਗਰਸ ਵਿੱਚ ਜਨਰਲ ਸਕੱਤਰ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ। ਭੁਵਨ ਕਾਪੜੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਪੁਸ਼ਕਰ ਸਿੰਘ ਧਾਮੀ ਨੂੰ ਸਖ਼ਤ ਟੱਕਰ ਦਿੱਤੀ ਸੀ। ਫਿਰ ਕਾਪੜੀ ਮਹਿਜ਼ 2709 ਵੋਟਾਂ ਨਾਲ ਹਾਰ ਗਏ। ਭੁਵਨ ਕਾਪੜੀ ਨੂੰ 26,830 ਵੋਟਾਂ ਮਿਲੀਆਂ, ਜਦਕਿ ਪੁਸ਼ਕਰ ਸਿੰਘ ਧਾਮੀ ਨੂੰ 29,539 ਵੋਟਾਂ ਮਿਲੀਆਂ।
ਖਟੀਮਾ ਵਿਧਾਨ ਸਭਾ ਸੀਟ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਆਉਂਦੀ ਹੈ। ਕਿਸਾਨ ਅੰਦੋਲਨ ਦਾ ਇੱਥੇ ਬਹੁਤ ਪ੍ਰਭਾਵ ਸੀ। ਹਾਲਾਂਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਕਿਸਾਨਾਂ ਦੀ ਨਾਰਾਜ਼ਗੀ ਖ਼ਤਮ ਹੋ ਜਾਵੇਗੀ। ਪੁਸ਼ਕਰ ਸਿੰਘ ਧਾਮੀ 2012 ਵਿੱਚ ਵੀ ਇਸ ਸੀਟ ਤੋਂ ਚੋਣ ਜਿੱਤੇ ਸਨ।
ਵੀਡੀਓ ਲਈ ਕਲਿੱਕ ਕਰੋ -: